ਭੰਗ ਦੀ ਵਰਤੋਂ ਦਵਾਈਆਂ ਦੇ ਨਾਲ-ਨਾਲ ਪੋਸ਼ਣ, ਨਿੱਜੀ ਦੇਖਭਾਲ, ਤੰਦਰੁਸਤੀ ਤੇ ਉਦਯੋਗਿਕ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ।



ਭੰਗ ਦੀ ਕਾਸ਼ਤ ਉੱਤਰਾਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਕੀਤੀ ਜਾਂਦੀ ਹੈ।

ਪੌਦੇ ਦੇ ਸਿਰਫ ਇੱਕ ਹਿੱਸੇ ਨੂੰ ਭੰਗ ਕਿਹਾ ਜਾਂਦਾ ਹੈ ਪਰ ਇਸ ਪੌਦੇ ਦੇ ਹਰ ਹਿੱਸੇ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਭੰਗ ਦੇ ਪੌਦੇ ‘ਚ ਬਹੁਤ ਸਾਰੇ ਚਿਕਿਤਸਕ ਗੁਣ ਹਨ। ਫਲਾਂ ਅਤੇ ਫੁੱਲਾਂ ਵਾਲੇ ਇਸ ਪੌਦੇ ਦੇ ਉੱਪਰਲੇ ਹਿੱਸੇ ਨੂੰ ਸੁਕਾ ਕੇ ਭੰਗ ਤਿਆਰ ਕੀਤਾ ਜਾਂਦਾ ਹੈ।

ਇਸ ਨੂੰ ਸੁਕਾਉਣ ਤੋਂ ਬਾਅਦ ਇਸ ਦਾ ਤੇਲ ਕੱਢਿਆ ਜਾਂਦਾ ਹੈ ਜਿਸ ਨੂੰ ਚਰਸ ਕਿਹਾ ਜਾਂਦਾ ਹੈ ਅਤੇ ਇਸ ਦੇ ਪੱਤਿਆਂ ਨੂੰ ਭੰਗ ਕਿਹਾ ਜਾਂਦਾ ਹੈ।



ਇਸ ਤੋਂ ਇਲਾਵਾ ਭੰਗ ਦੇ ਬੀਜਾਂ ਨੂੰ ਸਭ ਤੋਂ ਸੰਤੁਲਿਤ ਅਨਾਜ ਮੰਨਿਆ ਜਾਂਦਾ ਹੈ।

ਇਸ ਦੇ ਬੀਜਾਂ ਵਿੱਚ ਪ੍ਰੋਟੀਨ, ਓਮੇਗਾ 3, ਵਿਟਾਮਿਨ ਅਤੇ ਫਾਈਬਰ ਹੁੰਦੇ ਹਨ, ਇਸ ਲਈ ਬੀਜਾਂ ਦੀ ਬਹੁਤ ਜ਼ਿਆਦਾ ਮੰਗ ਹੈ।



ਇੱਕ ਰਿਪੋਰਟ ਦੇ ਅਨੁਸਾਰ, ਯੂਪੀ, ਦਿੱਲੀ, ਸਿੱਕਮ, ਛੱਤੀਸਗੜ੍ਹ ਅਤੇ ਪੰਜਾਬ ਚੋਟੀ ਦੇ ਪੰਜ ਰਾਜ ਹਨ



ਜੋ ਗਾਂਜੇ-ਚਰਸ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਇਨ੍ਹਾਂ 'ਚੋਂ ਉੱਤਰ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ।