Punjab News: ਅਧਿਆਪਕ ਸਮੂਹ ਪੰਜਾਬ ਦੇ ਸੀਨੀਅਰ ਆਗੂ ਰਾਜਦੀਪ ਸਿੰਘ ਬਰੇਟਾ ਨੇ ਪੰਜਾਬ ਸਰਕਾਰ ਤੋਂ ਇਸ ਸਾਲ ਦੀਵਾਲੀ ਦੀ ਛੁੱਟੀ ਬਾਰੇ ਸਪੱਸ਼ਟੀਕਰਨ ਮੰਗਿਆ ਹੈ।

Published by: ABP Sanjha

ਉਨ੍ਹਾਂ ਕਿਹਾ ਕਿ ਦੀਵਾਲੀ ਹਿੰਦੂ ਅਤੇ ਸਿੱਖ ਦੋਵਾਂ ਭਾਈਚਾਰਿਆਂ ਲਈ ਇੱਕ ਪਵਿੱਤਰ ਤਿਉਹਾਰ ਹੈ, ਪਰ ਇਸ ਸਾਲ ਇਹ ਸਪੱਸ਼ਟ ਨਹੀਂ ਹੈ ਕਿ ਦੀਵਾਲੀ 20 ਅਕਤੂਬਰ ਨੂੰ ਹੈ ਜਾਂ 21 ਅਕਤੂਬਰ ਵਾਲੇ ਦਿਨ।

Published by: ABP Sanjha

ਪੰਜਾਬ ਸਰਕਾਰ ਨੇ ਹੁਣ ਤੱਕ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਦਾ ਐਲਾਨ ਕੀਤਾ ਹੈ।

Published by: ABP Sanjha

ਦੀਵਾਲੀ ਤੋਂ ਅਗਲੇ ਦਿਨ ਵਿਸ਼ਵਕਰਮਾ ਦਿਵਸ ਹਰ ਸਾਲ ਛੁੱਟੀ ਹੁੰਦੀ ਹੈ, ਜੋ ਇਸ ਵਾਰ 22 ਅਕਤੂਬਰ ਨੂੰ ਪੈਂਦੀ ਹੈ।

Published by: ABP Sanjha

ਰਾਜਦੀਪ ਸਿੰਘ ਬਰੇਟਾ ਨੇ ਕਿਹਾ ਕਿ ਸਰਕਾਰੀ ਕਰਮਚਾਰੀ, ਖਾਸ ਕਰਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੰਮ ਕਰਨ ਵਾਲੇ, ਇਸ ਬਾਰੇ ਉਲਝਣ ਵਿੱਚ ਹਨ ਕਿ... ਕੀ 21 ਅਕਤੂਬਰ ਨੂੰ ਛੁੱਟੀ ਹੋਵੇਗੀ।

Published by: ABP Sanjha

ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਰਮਚਾਰੀਆਂ ਦੀ ਉਲਝਣ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਲਈ 21 ਅਕਤੂਬਰ ਨੂੰ ਜਲਦੀ ਤੋਂ ਜਲਦੀ ਛੁੱਟੀ ਐਲਾਨੀ ਜਾਵੇ।

Published by: ABP Sanjha