Punjab News: ਫਗਵਾੜਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਗਊਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ ਅਤੇ ਮਰਨੀਆਂ ਸ਼ੁਰੂ ਹੋ ਗਈਆਂ।



ਇਸ ਨਾਲ ਪੂਰੇ ਸ਼ਹਿਰ ਵਿੱਚ ਹਲਚਲ ਮੱਚ ਗਈ। ਹੁਣ ਤੱਕ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਫਗਵਾੜਾ ਵਾਸੀਆਂ ਵਿੱਚ ਭਾਰੀ ਰੋਸ ਹੈ।



ਜਿਸਦੇ ਚੱਲਦੇ ਬੀਤੇ ਦਿਨੀਂ ਯਾਨੀ 9 ਦਸੰਬਰ ਨੂੰ ਫਗਵਾੜਾ ਸ਼ਹਿਰ ਵਿੱਚ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਉਥੇ ਮੌਜੂਦ ਹੋਰ ਲੋਕਾਂ ਨੇ ਵੀ ਇਸ ਸੱਦੇ ਲਈ ਸਹਿਮਤੀ ਜਤਾਈ ਹੈ। ਇਸ ਤੋਂ ਬਾਅਦ ਹੁਣ 16 ਦਸੰਬਰ ਨੂੰ ਵੀ ਰੋਸ ਪ੍ਰਦਰਸ਼ਨ ਕੀਤਾ ਜਾਏਗਾ।



ਦੱਸ ਦੇਈਏ ਕਿ ਸੂਬੇ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਗਊ ਹੱਤਿਆ ਦੇ ਵਿਰੋਧ ਵਿੱਚ 16 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪੰਜਾਬ ਦੇ ਸਮੂਹ ਜ਼ਿਲ੍ਹਾ ਮੈਜਿਸਟਰੇਟ ਦਫ਼ਤਰਾਂ ਵਿੱਚ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਕੀਤੀ ਜਾ ਰਹੀ ਹੈ।



ਜਿਸ ਸਬੰਧੀ ਲੁਧਿਆਣਾ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਰੋਡ 'ਤੇ ਸਥਿਤ ਸ਼ਨੀ ਮੰਦਿਰ ਵਿਖੇ ਸਮੂਹ ਹਿੰਦੂ ਸੰਗਠਨਾਂ ਵੱਲੋਂ ਕਰਵਾਇਆ ਗਿਆ।



ਇਸ ਵਿਚ ਵਿਸ਼ੇਸ਼ ਤੌਰ 'ਤੇ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਹਿੰਦੁਸਤਾਨ, ਸਤੀਸ਼ ਕੁਮਾਰ ਸ਼ਰਮਾ ਰਾਸ਼ਟਰੀ ਪ੍ਰਧਾਨ ਗਊ ਰਕਸ਼ਾ ਦਲ ਅਤੇ ਕਮਲੇਸ਼ ਭਾਰਦਵਾਜ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਸਮਾਜਵਾਦੀ,



ਹਨੀ ਭਾਰਦਵਾਜ ਯੁਵਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਸਮਾਜਵਾਦੀ, ਪ੍ਰਵੀਨ ਡੰਗ ਪ੍ਰਧਾਨ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਪ੍ਰਧਾਨ ਹਿੰਦੂ ਨਿਆ ਪੀਠ, ਕ੍ਰਿਸ਼ਨਾ ਜੀ. ਸ਼ਰਮਾ ਕੌਮੀ ਜਨਰਲ ਸਕੱਤਰ ਇੰਚਾਰਜ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ,



ਮੁਕੇਸ਼ ਖੁਰਾਣਾ ਮੁੱਖ ਸੇਵਾਦਾਰ ਇੱਛਾ ਪੂਰਨ ਸ੍ਰੀ ਸ਼ਨੀ ਦੇਵ ਮੰਦਰ ਤਾਜਪੁਰ ਰੋਡ, ਹਰਕੀਰਤ ਸਿੰਘ ਖੁਰਾਣਾ ਕੌਮੀ ਪ੍ਰਧਾਨ ਸਿੱਖ ਸੰਗਤ ਵਿੰਗ, ਸ਼ਿਵ ਸੈਨਾ ਹਿੰਦ ਯੋਗੇਸ਼ ਬਖਸ਼ੀ। ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਅਖੰਡ ਭਾਰਤ ਰਾਹੁਲ ਦੂਆ,



ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਉੱਤਰੀ ਭਾਰਤ ਸੰਜੀਵ ਦਾਮ, ਵਰਕਿੰਗ ਪੰਜਾਬ ਪ੍ਰਧਾਨ ਹਿੰਦੁਸਤਾਨ ਸੁਰਿੰਦਰ ਕੁਮਾਰ ਬਿੱਟਾ ਤੋਂ ਇਲਾਵਾ ਹੋਰ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।