IMD ਵੱਲੋਂ ਪੰਜਾਬ ਲਈ 26 ਦਸੰਬਰ ਤੋਂ 29 ਦਸੰਬਰ 2025 ਤੱਕ ਦੀ ਜ਼ਿਲ੍ਹਾਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ ਹੈ

Published by: ਏਬੀਪੀ ਸਾਂਝਾ

ਇਸ ਅਨੁਸਾਰ ਆਉਣ ਵਾਲੇ 4 ਦਿਨਾਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ

Published by: ਏਬੀਪੀ ਸਾਂਝਾ

ਸੰਘਣੀ ਧੁੰਦ ਦੇ ਨਾਲ ਨਾਲ ਠੰਢੀ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ

Published by: ਏਬੀਪੀ ਸਾਂਝਾ

ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ

Published by: ਏਬੀਪੀ ਸਾਂਝਾ

26 ਤੇ 27 ਦਸੰਬਰ ਨੂੰ ਵੀ ਸਥਿਤੀ ਵਿੱਚ ਵੱਡਾ ਪੱਧਰ 'ਤੇ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਦਿਨਾਂ ਦੌਰਾਨ ਸੂਬੇ ਭਰ ਵਿੱਚ ਸਵੇਰੇ ਅਤੇ ਰਾਤ ਸਮੇਂ ਸੰਘਣੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਹੈ

Published by: ਏਬੀਪੀ ਸਾਂਝਾ

ਖ਼ਾਸ ਕਰਕੇ ਦੋਆਬਾ ਅਤੇ ਮਾਝਾ ਖੇਤਰਾਂ ਵਿੱਚ ਵਿਜ਼ੀਬਿਲਟੀ ਘੱਟ ਰਹਿ ਸਕਦੀ ਹੈ, ਜਿਸ ਨਾਲ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਮੌਸਮ ਵਿਭਾਗ ਮੁਤਾਬਕ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। 29 ਦਸੰਬਰ ਨੂੰ ਵੀ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹਿਣ ਦੇ ਆਸਾਰ ਹਨ

Published by: ਏਬੀਪੀ ਸਾਂਝਾ

ਜਦਕਿ ਫ਼ਾਜ਼ਿਲਕਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਠੰਡੀ ਲਹਿਰ ਦਾ ਪ੍ਰਭਾਵ ਬਣਿਆ ਰਹੇਗਾ

Published by: ਏਬੀਪੀ ਸਾਂਝਾ

ਮੌਸਮ ਵਿਭਾਗ ਨੇ ਵਾਹਨ ਚਲਾਉਣ ਵਾਲਿਆਂ ਨੂੰ ਖ਼ਾਸ ਸਾਵਧਾਨੀ ਵਰਤਣ, ਘੱਟ ਗਤੀ ਰੱਖਣ ਅਤੇ ਫ਼ੌਗ ਲਾਈਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ

Published by: ਏਬੀਪੀ ਸਾਂਝਾ