ਦੇਸ਼ ਦੇ ਕਈ ਰਾਜ ਇਸ ਸਮੇਂ ਅੱਤ ਦੀ ਗਰਮੀ ਅਤੇ ਹੀਟਵੇਵ ਦਾ ਸਾਹਮਣਾ ਕਰ ਰਹੇ ਹਨ। ਗਰਮੀ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।



ਹੀਟਵੇਵ ਕਾਰਨ ਦਿੱਲੀ, ਪੰਜਾਬ, ਯੂਪੀ, ਰਾਜਸਥਾਨ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿੱਚ ਹਾਲਾਤ ਖ਼ਰਾਬ ਹਨ। IMD ਮੁਤਾਬਕ ਅਗਲੇ ਚਾਰ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਹੋ ਸਕਦੀ ਹੈ।



ਕਈ ਰਾਜਾਂ ਵਿੱਚ ਪਾਰਾ 50 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਕੁਝ ਸੂਬਿਆਂ 'ਚ ਹਲਕੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ।



ਇਸ ਤੋਂ ਬਾਅਦ ਵੀ ਤਾਪਮਾਨ 43 ਤੋਂ 44 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ।



ਦਿੱਲੀ, ਪੰਜਾਬ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦੇ ਲੋਕ ਇਸ ਸਮੇਂ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਮੌਸਮ ਵਿਭਾਗ ਮੁਤਾਬਕ ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚ ਸਕਦਾ ਹੈ।



ਇਸ ਤੋਂ ਪਹਿਲਾਂ ਦਿੱਲੀ 'ਚ ਹਲਕੀ ਪ੍ਰੀ-ਮਾਨਸੂਨ ਬਾਰਿਸ਼ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।



ਮਾਨਸੂਨ 30 ਜੂਨ ਤੱਕ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਵੀ ਪਹੁੰਚ ਜਾਵੇਗਾ।



ਇਸ ਤੋਂ ਪਹਿਲਾਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਬੂੰਦਾ-ਬਾਂਦੀ ਹੋਵੇਗੀ।



ਪਰ ਹਲਕੀ ਬਾਰਿਸ਼ ਦਾ ਖੇਤੀ ਵਿੱਚ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ। ਅਸਲ ਫਾਇਦਾ ਮਾਨਸੂਨ ਦੇ ਦਾਖਲ ਹੋਣ ਤੋਂ ਬਾਅਦ ਹੀ ਮਿਲੇਗਾ।