ਦੇਸ਼ ਵਿੱਚ ਤਣਾਅਪੁਰਨ ਮਾਹੌਲ ਬਣਿਆ ਹੋਇਆ ਹੈ, ਸਾਰੇ ਪਾਸੇ ਲੋਕ ਸਹਿਮੇ ਅਤੇ ਡਰੇ ਹੋਏ ਹਨ

ਉੱਥੇ ਹੀ ਸਰਕਾਰ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਤਰੀਕੇ ਵਰਤ ਰਹੀ ਹੈ

ਸਰਕਾਰ ਵਲੋਂ ਬਲੈਕਆਊਟ ਕਰਨ ਦਾ ਵੀ ਹੁਕਮ ਕੀਤਾ ਗਿਆ ਹੈ ਤਾਂ ਕਿ ਸੁਰੱਖਿਆ ਰਹੇ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਬਲੈਕਆਊਟ ਹੋਣ 'ਤੇ ਕੀ ਕਰਨਾ ਚਾਹੀਦਾ

ਸਰਕਾਰ ਵਲੋਂ ਬਲੈਕਆਊਟ ਕਰਨ ਦਾ ਵੀ ਹੁਕਮ ਕੀਤਾ ਗਿਆ ਹੈ ਤਾਂ ਕਿ ਸੁਰੱਖਿਆ ਰਹੇ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਬਲੈਕਆਊਟ ਹੋਣ 'ਤੇ ਕੀ ਕਰਨਾ ਚਾਹੀਦਾ

ਸਾਰੇ ਲਾਈਟਾਂ ਬੰਦ ਕਰੋ-ਲਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ ਬਾਹਰੋਂ ਦਿਖ ਸਕਦੀ ਹੋਵੇ

Published by: ਏਬੀਪੀ ਸਾਂਝਾ

ਹਰ ਰੋਜ਼ ਸ਼ਾਮ 7:30 ਵਜੇ ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ ਹੈ

ਇਹ ਇੱਕ ਸਾਵਧਾਨੀ ਦੀ ਤਰ੍ਹਾਂ ਰੋਜ਼ਾਨਾ ਅਮਲ ਵਿੱਚ ਲਿਆਉਣੀ ਹੈ, ਪੜਦੇ ਪੂਰੀ ਤਰ੍ਹਾਂ ਲਗਾਓ - ਕੋਈ ਰੋਸ਼ਨੀ ਬਾਹਰ ਨਜ਼ਰ ਨਾ ਆਵੇ, ਇਹ ਯਕੀਨੀ ਬਣਾਓ।

ਸਾਰੇ ਜ਼ਰੂਰੀ ਸਾਮਾਨ ਪਹਿਲਾਂ ਤੋਂ ਚਾਰਜ ਰੱਖੋ- ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਚਾਰਜ ਰੱਖੋ।

ਗੁਆਂਢੀਆਂ ਅਤੇ ਬੱਚਿਆਂ ਨੂੰ ਸੂਚਿਤ ਕਰੋ- ਜੋ ਲੋਕ ਜਾਣਕਾਰੀ ਵਿੱਚ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮਨਾਉਣ ਲਈ ਕਹੋ।

ਗੁਆਂਢੀਆਂ ਅਤੇ ਬੱਚਿਆਂ ਨੂੰ ਸੂਚਿਤ ਕਰੋ- ਜੋ ਲੋਕ ਜਾਣਕਾਰੀ ਵਿੱਚ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮਨਾਉਣ ਲਈ ਕਹੋ।

ਬਲੈਕਆਉਟ ਲਈ ਤਿਆਰ ਰਹੋ- ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਾਣੀ, ਟਾਰਚ, ਜੁੱਤੀਆਂ, ਦਸਤਾਵੇਜ਼ ਆਦਿ ਇਕੱਠੀਆਂ ਅਤੇ ਤਿਆਰ ਰੱਖੋ

ਕਾਰ ਵਿੱਚ ਹੋਣ ਦੀ ਸੂਰਤ ਵਿੱਚ- ਜੇ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ, ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਥਾਂ ਤੇ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ, ਡਰੋਨ ਜਾਂ ਉੱਡਦੀਆਂ ਚੀਜ਼ਾਂ ਵੇਖਣ ’ਤੇ ਰਿਪੋਰਟ ਕਰੋ