ਪੰਜਾਬੀ ਸਿੰਗਰ ਤੇ ਐਕਟਰ ਦੀ ਫ਼ਿਲਮ ਜੋਗੀ ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਦਿਲਜੀਤ ਨੇ ਆਪਣੇ ਕਿਰਦਾਰ ਜੋਗੀ ਨਾਲ ਸਭ ਦਾ ਦਿਲ ਜਿੱਤ ਲਿਆ ਹੈ।

ਜੋ ਵੀ ਇਸ ਫ਼ਿਲਮ ਨੂੰ ਦੇਖ ਰਿਹਾ ਹੈ ਉਹ ਇਸ ਦੀ ਕਹਾਣੀ ਤੇ ਦਿਲਜੀਤ ਦੋਸਾਂਝ ਦੀ ਐਕਟਿੰਗ ਦੀ ਤਾਰੀਫ਼ ਕਰਦੇ ਨਹੀਂ ਥੱਕ ਰਿਹਾ ਹੈ।

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਜੋਗੀ ਫ਼ਿਲਮ ਦੇਖ ਲਈ ਹੈ

ਫ਼ਿਲਮ ਦੇਖਣ ਤੋਂ ਬਾਅਦ ਉਹ ਇਸ ਦੀ ਤਾਰੀਫ਼ ਕਰਨੋਂ ਖੁਦ ਨੂੰ ਰੋਕ ਨਹੀਂ ਸਕੀ।

ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ।

ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, ਹੁਣੇ ਹੁਣੇ ਜੋਗੀ ਫ਼ਿਲਮ ਦੇਖੀ

ਇਸ ਫ਼ਿਲਮ ਨੂੰ ਹਰ ਸਿੱਖ ਵਿਅਕਤੀ ਨੂੰ ਦੇਖਣਾ ਚਾਹੀਦਾ ਹੈ। ਮਿਲ ਜੁਲ ਕੇ ਰਹੋ।

ਅੱਗੇ ਨੀਰੂ ਨੇ ਲਿਖਿਆ, ਇਹ ਫ਼ਿਲਮ ਸਿਖਾਉਂਦੀ ਹੈ ਕਿ ਕਿਵੇਂ ਮਾੜੇ ਟਾਈਮ ;ਚ ਵੀ ਜੇ ਮਿਲ ਕੇ ਚੱਲਿਆ ਜਾਵੇ ਤਾਂ ਕੁੱਝ ਵੀ ਮੁਸ਼ਕਲ ਨਹੀਂ ਹੁੰਦਾ। ਹਾਂ ਉਹ ਸਿੱਖ ਦੰਗੇ ਨਹੀਂ ਸੀ, ਉਹ ਸਿੱਖ ਕਤਲੇਆਮ ਸੀ।

ਕਾਬਿਲੇਗ਼ੌਰ ਹੈ ਕਿ ਜੋਗੀ ਫ਼ਿਲਮ 16 ਸਤੰਬਰ ਨੂੰ ਨੈੱਟਫ਼ਲਿਕਸ ਨੇ ਰਿਲੀਜ਼ ਹੋਈ ਹੈ

ਫ਼ਿਲਮ `ਚ ਦਿਲਜੀਤ ਦੋਸਾਂਝ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ `84 ਸਿੱਖ ਕਤਲੇਆਮ ਦੀ ਤਸਵੀਰ ਪੇਸ਼ ਕਰਦੀ ਹੈ