ਹਾਲ ਹੀ 'ਚ ਸਿੰਮੀ ਚਾਹਲ ਨੇ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।



ਸਿੰਮੀ ਚਾਹਲ ਨੇ ਇਸ ਪੋਸਟ 'ਚ ਦੱਸਿਆ ਹੈ ਕਿ ਕਿਉਂ ਉਸ ਨੇ ਹਾਲੇ ਤੱਕ ਵਿਆਹ ਨਹੀਂ ਕਰਾਇਆ ਹੈ।



ਸਿੰਮੀ ਨੇ ਪੋਸਟ ਸ਼ੇਅਰ ਕਰਦਿਆਂ ਕਿਹਾ, 'ਮੈਂ ਉਦੋਂ ਤੱਕ ਸਿੰਗਲ ਰਹਾਂਗੀ, ਜਦੋਂ ਤੱਕ ਕੋਈ ਆਦਮੀ ਪੂਰੀ ਦੁਨੀਆ ਸਾਹਮਣੇ ਇਹ ਐਲਾਨ ਨਹੀਂ ਕਰ ਦਿੰਦਾ ਕਿ ਉਹ ਮੇਰੇ ਬਿਨਾਂ ਰਹਿ ਨਹੀਂ ਸਕਦਾ।'



ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਨੇ ਤਕਰੀਬਨ 2 ਸਾਲਾਂ ਬਾਅਦ ਪੰਜਾਬੀ ਇੰਡਸਟਰੀ 'ਚ ਕੰਮਬੈਕ ਕੀਤਾ ਹੈ।



ਉਹ ਜਲਦ ਹੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ 2' 'ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਨਾਲ ਉਹ ਫਿਲਮ 'ਮਸਤਾਨੇ' 'ਚ ਵੀ ਐਕਟਿੰਗ ਕਰਦੀ ਦਿਖਾਈ ਦੇਵੇਗੀ



ਦੱਸ ਦਈਏ ਕਿ ਸਿੰਮੀ ਚਾਹਲ ਆਖਰੀ ਵਾਰ 'ਚੱਲ ਮੇਰਾ ਪੁੱਤ 3' 'ਚ ਨਜ਼ਰ ਆਈ ਸੀ।



'ਬੰਬੂਕਾਟ' 'ਚ ਨਿਭਾਈ ਉਸ ਦੀ ਭੂਮਿਕਾ ਉਸ ਦੀ ਹੁਣ ਤੱਕ ਦੀ ਸਭ ਬੈਸਟ ਭੂਮਿਕਾ ਹੈ।



ਇਸ ਫਿਲਮ 'ਚ ਸਿੰਮੀ ਐਮੀ ਵਿਰਕ ਨਾਲ ਨਜ਼ਰ ਆਈ ਸੀ । ਫਿਲਮ ;ਚ ਐਮੀ ਨਾਲ ਉਸ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।



ਸਿੰਮੀ ਚਾਹਲ ਦੇ ਲੱਖਾਂ ਚਾਹੁਣ ਵਾਲੇ ਹਨ। ਉਹ ਆਪਣੇ ਟੈਲੇਂਟ ਦੇ ਨਾਲ ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ।



ਉਸ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚ ਹੁੰਦੀ ਹੈ। ਇਸ ਦੇ ਨਾਲ ਨਾਲ ਸਿੰਮੀ ਚਾਹਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।