sonam bajwa Hottest picture: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੋਸ਼ਲ ਮੀਡੀਆ ਉੱਪਰ ਆਪਣੀ ਹੌਟਨੇਸ ਲੁੱਕ ਦਾ ਜਲਵਾ ਦਿਖਾ ਰਹੀ ਹੈ। ਸੋਨਮ ਬਾਜਵਾ ਦੀਆਂ ਅਦਾਵਾਂ ਨਾ ਸਿਰਫ ਪ੍ਰਸ਼ੰਸਕਾਂ ਬਲਕਿ ਪੰਜਾਬੀ ਸਿਤਾਰਿਆਂ ਦਾ ਵੀ ਦਿਲ ਧੜਕਾ ਰਹੀਆਂ ਹਨ। ਦਰਅਸਲ, ਸੋਨਮ ਵੱਲੋਂ ਲਗਾਤਾਰ ਆਪਣੇ ਹੌਟ ਅੰਦਾਜ਼ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਹ ਤਸਵੀਰਾਂ ਹਰ ਕਿਸੇ ਨੂੰ ਦੀਵਾਨਾ ਬਣਾ ਰਹੀਆਂ ਹਨ। ਸੋਨਮ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਦੇ ਹੋਏ ਲਿਖਿਆ, ਕੁਝ ਦਿਨ ਪਹਿਲਾਂ …. ਉਸ ਦਿਨ ਸੂਰਜ ਛਿਪਣ ਦਾ ਸਮਾਂ ਜਾਦੂਈ ਸੀ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਵੀ ਦਿਲਾਂ ਦੀ ਬਰਸਾਤ ਕਰ ਰਹੇ ਹਨ। ਇੱਕ ਯੂਜ਼ਰ ਨੇ ਇਨ੍ਹਾਂ ਤਸਵੀਰਾਂ ਵਿੱਚ ਕਮੈਂਟ ਕਰਦੇ ਹੋਏ ਲਿਖਿਆ, ਮਾਰ ਸੁੱਟਿਆ... ਦੱਸ ਦੇਈਏ ਕਿ ਸੋਨਮ ਦੀ ਪੜ੍ਹਾਈ ਦਿੱਲੀ 'ਚ ਹੋਈ, ਜਿਸ ਤੋਂ ਬਾਅਦ ਸਾਲ 2012 'ਚ ਉਸ ਨੇ ਮੁੰਬਈ ਵੱਲ ਕਦਮ ਵਧਾਏ। ਉੱਥੇ ਉਸਨੇ ਫੇਮਿਨਾ ਮਿਸ ਇੰਡੀਆ ਵਿੱਚ ਵੀ ਹਿੱਸਾ ਲਿਆ, ਪਰ ਸਫਲਤਾ ਨਹੀਂ ਮਿਲੀ। ਗਲੈਮਰ ਦੀ ਦੁਨੀਆ 'ਚ ਚੰਗੀ ਸ਼ੁਰੂਆਤ ਨਾ ਕਰਨ ਕਾਰਨ ਸੋਨਮ ਏਅਰ ਹੋਸਟੈੱਸ ਬਣ ਗਈ ਪਰ ਜਦੋਂ ਉਸ ਨੂੰ ਐਕਟਿੰਗ ਦੀ ਦੁਨੀਆ 'ਚ ਮੌਕਾ ਮਿਲਿਆ ਤਾਂ ਉਸ ਨੇ ਨੌਕਰੀ ਛੱਡ ਦਿੱਤੀ। ਸੋਨਮ ਬਾਜਵਾ ਹੁਣ ਆਪਣੀਆਂ ਅਦਾਵਾਂ ਦਾ ਜਾਦੂ ਪ੍ਰਸ਼ੰਸਕਾਂ ਉੱਪਰ ਚਲਾਉਂਦੀ ਹੈ। ਉਹ ਪੰਜਾਬੀ ਸਿਨੇਮਾ ਜਗਤ ਦੀਆਂ ਟੌਮ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਗੋਡੇ-ਗੋਡੇ ਚਾਅ ਤੋਂ ਬਾਅਦ ਸੋਨਮ ਬਾਜਵਾ ਫਿਲਮ ਕੈਰੀ ਆਨ ਜੱਟਾ 3 ਵਿੱਚ ਗਿੱਪੀ ਗਰੇਵਾਲ ਨਾਲ ਨਜ਼ਰ ਆਈ। ਸੋਨਮ ਬਾਜਵਾ ਨਾਲ ਗਿੱਪੀ ਦੀ ਲਵ ਕੈਮਿਸਟ੍ਰੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।