ਸੋਨੀਆ ਮਾਨ ਦੀਆਂ ਨਵੀਆਂ ਤਸਵੀਰਾਂ ਇੰਟਰਨੈੱਟ ‘ਤੇ ਲੋਕਾਂ ਦਾ ਖੂਬ ਦਿਲ ਜਿੱਤ ਰਹੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਪੂਰੇ ਦੇਸੀ ਪੰਜਾਬੀ ਅਵਤਾਰ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਖੂਬ ਲਾਈਕ ਤੇ ਕਮੈਂਟ ਮਿਲ ਰਹੇ ਹਨ।



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।



ਇਸ ਦੇ ਨਾਲ ਨਾਲ ਉਹ ਆਪਣੀਆਂ ਖੂਬਸੂਰਤ ਅੱਖਾਂ ਲਈ ਵੀ ਜਾਣੀ ਜਾਂਦੀ ਹੈ।



ਹਾਲ ਹੀ 'ਚ ਸੋਨੀਆ ਮਾਨ ਆਪਣੀ ਫਿਲਮ ਦੀ ਸ਼ੂਟਿੰਗ ਲਈ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਗਈ ਹੋਈ ਸੀ।



ਇੱਥੋਂ ਉਸ ਦੀਆਂ ਤਸਵੀਰਾਂ ਖੂਬ ਚਰਚਾ ਦਾ ਵਿਸ਼ਾ ਬਣੀਆਂ ਸੀ।



ਦੱਸ ਦਈਏ ਕਿ 32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ, ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ।



ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫਿਲਮ ;ਚ ਵੀ ਕੰਮ ਕੀਤਾ।



ੳੇੁਹ ਕਿਸਾਨ ਅੰਦੋਲ ਦੌਰਾਨ ਸੁਰਖੀਆਂ ‘ਚ ਆਈ ਸੀ।



ਉਸ ਨੇ ਕਿਸਾਨ ਮਜ਼ਦੂਰ ਏਕਤਾ ਦਾ ਬੇਬਾਕੀ ਨਾਲ ਸਮਰਥਨ ਕੀਤਾ। ਇਸ ਦੇ ਨਾਲ ਨਾਲ ਸੋਨੀਆ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ।