ਪੰਜਾਬੀ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਗੋਡੇ ਗੋਡੇ ਚਾਅ' ਹਾਲ ਹੀ 'ਚ ਰਿਲੀਜ਼ ਹੋਈ ਹੈ। 26 ਮਈ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦਰਮਿਆਨ ਨਿੱਕੋ ਯਾਨਿ ਤਾਨੀਆ ਦੀਆਂ ਬਿਲਕੁਲ ਨਵੀਆਂ ਤੇ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਚਿੱਟੇ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਚਿੱਟੇ ਸੂਟ ਨਾਲ ਮਜੈਂਟਾ ਯਾਨਿ ਗੂੜ੍ਹੇ ਗੁਲਾਬੀ ਦੁਪੱਟਾ ਪਹਿਿਨਆ ਹੋਇਆ ਹੈ। ਉਸ ਨੇ ਵਾਲਾਂ ਦਾ ਜੂੜਾ ਬਣਾਇਆ ਹੋਇਆ ਹੈ। ਇਸ ਦੇ ਨਾਲ ਨਾਲ ਉਸ ਨੇ ਹੈਵੀ ਮੇਕਅੱਪ ਤੇ ਭਾਰੇ ਝੁਮਕਿਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਫੈਨਜ਼ ਨੂੰ ਤਾਨੀਆ ਦਾ ਇਹ ਮਾਸੂਮੀਅਤ ਭਰਿਆ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਪ੍ਰਸ਼ੰਸਕ ਕਮੈਂਟ ਕਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਤਾਨੀਆ ਹਾਲ ਹੀ 'ਚ ਗੋਡੇ ਗੋਡੇ ਚਾਅ ਫਿਲਮ 'ਚ ਨਜ਼ਰ ਆਈ ਹੈ। ਫਿਲਮ 'ਚ ਤਾਨੀਆ ਨਾਲ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਵੀ ਨਜ਼ਰ ਆਈਆਂ ਹਨ।