ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਬਹੁਤ ਥੋੜੇ ਹੀ ਸਮੇਂ ਵਿੱਚ ਉਸ ਨੇ ਪੰਜਾਬੀ ਇੰਡਸਟਰੀ 'ਚ ਬੇਹੱਦ ਖਾਸ ਜਗ੍ਹਾ ਬਣਾਈ ਹੈ।



ਉਸ ਨੇ ਸਾਲ 2018 'ਚ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਦੇ ਨਾਲ ਨਾਲ ਤਾਨੀਆ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ।



ਤਾਨੀਆ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਕਾਲੀ ਸਾੜੀ 'ਚ ਨਜ਼ਰ ਆ ਰਹੀ ਹੈ।



ਉਸ ਵੀਡੀਓ ਤੋਂ ਅਸੀਂ ਤੁਹਾਡੇ ਲਈ ਤਾਨੀਆ ਦੀਆਂ ਖੂਬਸੂਰਤ ਤਸਵੀਰਾਂ ਕੱਢ ਕੇ ਲੈਕੇ ਆਏ ਹਾਂ।



ਤਸਵੀਰਾਂ ਤਾਨੀਆ ਕਾਲੀ ਸਾੜੀ 'ਚ ਨਜ਼ਰ ਆ ਰਹੀ ਹੈ। ਕਾਲੀ ਸਾੜੀ 'ਚ ਅਭਿਨੇਤਰੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।



ਉਸ ਨੇ ਗੋਲਡਨ ਬਾਰਡਰ ਵਾਲੀ ਕਾਲੀ ਸਾੜੀ ਪਹਿਨੀ ਹੋਈ ਹੈ ਅਤੇ ਬਾਰਡਰ ਦੇ ਰੰਗ ਦੇ ਨਾਲ ਦੇ ਮੈਚਿੰਗ ਝੁਮਕੇ ਪਹਿਨੇ ਹਨ।



ਇਸ ਲੁੱਕ ਨੂੰ ਉਸ ਨੇ ਹੈਵੀ ਮੇਕਅੱਪ ਤੇ ਖੁੱਲ੍ਹੇੁ ਵਾਲਾਂ ਦੇ ਨਾਲ ਪੂਰਾ ਕੀਤਾ ਹੈ।



ਤਾਨੀਆ ਦੀਆਂ ਇਨ੍ਹਾਂ ਤਸਵੀਰਾਂ 'ਤੇ ਹੁਣ ਫੈਨਜ਼ ਦਿਲ ਹਾਰਦੇ ਹੋਏ ਨਜ਼ਰ ਆ ਰਹੇ ਹਨ।



ਫੈਨਜ਼ ਤਾਨੀਆ ਦੇ ਇਸ ਵੀਡੀਓ 'ਤੇ ਕਮੈਂਟਸ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।



ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕੋਈ ਚੰਦਰਯਾਨ ਨੂੰ ਹੇਠਾਂ ਬੁਲਾਓ, ਚੰਦਰਮਾ ਤਾਂ ਜ਼ਮੀਨ 'ਤੇ ਹੈ।' ਕਈ ਯੂਜ਼ਰਸ ਤਾਨੀਆ ਦੀ ਇਸ ਵੀਡੀਓ 'ਤੇ ਦਿਲ ਤੇ ਅੱਗ ਵਾਲੀਆਂ ਇਮੋਜੀਆਂ ਬਣਾ ਰਹੇ ਹਨ।