ਅਦਾਕਾਰਾ ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇੇ 5 ਸਾਲ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਬੇਤਰੀਨ ਫਿਲਮਾਂ ਦਿੱਤੀਆਂ ਅਤੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਸ ਦੇ ਨਾਲ ਨਾਲ ਤਾਨੀਆ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਖੂਬ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਤਾਨੀਆ ਨੂੰ ਉਸ ਦੀ ਐਕਟਿੰਗ ਦੇ ਨਾਲ ਨਾਲ ਉਸ ਦੀ ਕਿਊਟ ਲੁੱਕ ਲਈ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਤਾਨੀਆ ਨੇ ਹਾਲ ਹੀ 'ਚ ਆਪਣੀਆਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬਲੈਕ ਟੌਪ ਤੇ ਜੀਨਜ਼ 'ਚ ਨਜ਼ਰ ਆ ਰਹੀ ਹੈ। ਉਹ ਇਨ੍ਹਾਂ ਵੀਡੀਓਜ਼ ਦੇ ਵਿੱਚ ਬੇਹੱਦ ਕਿਊਟ ਲੱਗ ਰਹੀ ਹੈ। ਉਸ ਦੀਆਂ ਕਾਤਿਲਾਨਾ ਅਦਾਵਾਂ ਦੇਖਦੇ ਹੀ ਫੈਨਜ਼ ਦਿਲ ਹਾਰ ਬੈਠੇ ਹਨ। ਕਾਬਿਲੇਗ਼ੌਰ ਹੈ ਕਿ ਤਾਨੀਆ ਨੇ ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2018 'ਚ ਆਈ ਫਿਲਮ 'ਕਿਸਮਤ' ਤੋਂ ਕੀਤੀ ਸੀ। ਇਸ ਵਿੱਚ ਤਾਨੀਆ ਨੇ ਛੋਟੀ ਜਿਹੀ ਭੂਮਿਕਾ ਦੇ ਨਾਲ ਹੀ ਸਭ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਸੀ। ਇਸ ਸਾਲ ਤਾਨੀਆ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ। ਇਸ ਫਿਲਮ 'ਚ ਤਾਨੀਆ ਨੇ ਪੱਕੌ ਦਾ ਕਿਰਦਾਰ ਨਿਭਾਇਆ।