ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਰਕਾਰ ਅਧਿਕਾਰਤ ਤੌਰ 'ਤੇ ਖਤਮ ਕਰ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ। ਇੱਕ ਐਵਾਰਡ ਫੰਕਸ਼ਨ ਦੌਰਾਨ ਅਰਿਜੀਤ ਸਿੰਘ ਨੇ ਸਲਮਾਨ ਖਾਨ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਐਕਟਰ ਨੂੰ ਇਨ੍ਹਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਅਰਿਜੀਤ ਨੂੰ ਆਪਣੀਆਂ ਫਿਲਮਾਂ 'ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਰਿਜੀਤ ਦਾ ਬਾਲੀਵੁੱਡ ਇੰਡਸਟਰੀ ਨੇ ਵੀ ਤਕਰੀਬਨ ਬਾਇਕਾਟ ਕਰ ਦਿੱਤਾ ਸੀ। ਪਰ ਹੁਣ ਸਲਮਾਨ ਖਾਨ ਨੇ ਖੁਦ 9 ਸਾਲਾਂ ਬਾਅਦ ਅਰਿਜੀਤ ਸਿੰਘ ਨਾਲ ਆਪਣੇ ਪਹਿਲੇ ਗਾਣੇ ਦਾ ਐਲਾਨ ਕੀਤਾ ਹੈ। ਸਲਮਾਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ 'ਟਾਈਗਰ 3' ਦੇ ਪਹਿਲੇ ਗੀਤ 'ਲੇਕੇ ਪ੍ਰਭੂ ਕਾ ਨਾਮ' ਦਾ ਪੋਸਟਰ ਸ਼ੇਅਰ ਕੀਤਾ। ਪੋਸਟਰ 'ਚ ਸਲਮਾਨ ਕੈਟਰੀਨਾ ਇਕੱਠੇ ਨਜ਼ਰ ਆ ਰਹੇ ਹਨ। ਪੋਸਟਰ ਦੇਖ ਇੰਝ ਲੱਗ ਰਿਹਾ ਹੈ ਕਿ ਇਹ ਇੱਕ ਡਾਂਸ ਨੰਬਰ ਹੋਣ ਵਾਲਾ ਹੈ। ਇਸ ਵਿੱਚ ਕੈਟਰੀਨਾ ਨੂੰ ਲਾਲ ਕ੍ਰੌਪ ਟਾਪ ਅਤੇ ਚਿੱਟੇ ਡੈਨੀਮ ਸ਼ਾਰਟਸ, ਵਿੱਚ ਦਿਖਾਇਆ ਗਿਆ ਹੈ। ਸਲਮਾਨ ਨੇ ਕਾਲੇ ਰੰਗ ਦੀ ਕਮੀਜ਼ ਅਤੇ ਸਨਗਲਾਸ ਪਹਿਨੇ ਹੋਏ ਹਨ। ਦੋਵਾਂ ਸਿਤਾਰਿਆਂ ਦੇ ਪਿੱਛੇ ਕੁਝ ਬੈਕਗਰਾਊਂਡ ਡਾਂਸਰ ਦੇਖੇ ਜਾ ਸਕਦੇ ਹਨ। ਸਲਮਾਨ ਨੇ ਕੈਪਸ਼ਨ 'ਚ ਲਿਖਿਆ, ''ਪਹਿਲੇ ਗਾਣੇ ਦੀ ਪਹਲੀ ਝਲਕ (ਪਹਿਲੇ ਗੀਤ ਦੀ ਪਹਿਲੀ ਝਲਕ) #LekePrabhuKaNaam! ਓ ਹਾਂ, ਇਹ ਹੈ ਅਰਿਜੀਤ ਸਿੰਘ ਦਾ ਮੇਰੇ ਲਈ ਪਹਿਲਾ ਗਾਣਾ।