1984 ਭਾਰਤ ਦੇ ਇਤਿਹਾਸ 'ਚ ਸਿੱਖਾਂ ਲਈ ਹੀ ਨਹੀਂ ਪੂਰੇ ਭਾਰਤ ਲਈ ਕਾਲਾ ਦੌਰ ਰਿਹਾ ਹੈ। ਕਿਉਂਕਿ ਪੂਰੇ ਦੇਸ਼ ਵਿੱਚ ਉਸ ਸਮੇਂ ਸਿੱਖ ਕਤਲੇਆਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਵਿੱਚ ਕਿੰਨੇ ਹੀ ਬੇਕਸੂਰ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸੀ। ਉਸ ਕਾਲੇ ਦੌਰ ਵਿੱਚੋਂ ਜਿਹੜੇ ਲੋਕ ਬਚੇ ਸੀ, ਉਹ ਅੱਜ ਵੀ '84 ਦੇ ਭਿਆਨਕ ਮੰਜ਼ਰ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਵੀ ਹੈ। ਤਾਪਸੀ ਪੰਨੂ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰ ਦੇ '84 ਦੇ ਭਿਆਨਕ ਤਜਰਬੇ ਬਾਰੇ ਗੱਲ ਕਰ ਰਹੀ ਹੈ। ਤਾਪਸੀ ਪੰਨੂ ਨੇ ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਆਪਣੇ ਪਰਿਵਾਰ ਦੇ ਭਿਆਨਕ ਅਨੁਭਵ ਬਾਰੇ ਗੱਲ ਕੀਤੀ। ਤਾਪਸੀ ਨੇ ਦੱਸਿਆ ਕਿ ਉਸ ਸਮੇਂ ਉਸ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ। ਦੰਗਾਕਾਰੀਆਂ ਨੇ ਸ਼ਕਤੀ ਨਗਰ ਸਥਿਤ ਉਸ ਦੇ ਪਿਤਾ ਦੇ ਘਰ ਨੂੰ ਘੇਰ ਲਿਆ ਸੀ ਪਰ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਿਤਾ ਦੇ ਪਰਿਵਾਰ ਨੂੰ ਬਚਾ ਲਿਆ। ਤਾਪਸੀ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਜੋ ਲੋਕ ਮਾਰਨ ਆਏ ਸੀ, ਉਹ ਹਿੰਦੂ ਸੀ। ਉਨ੍ਹਾਂ ਦੇ ਪਰਿਵਾਰ ਨੂੰ ਜਿਸ ਨੇ ਬਚਾਇਆ ਉਹ ਵੀ ਉਨ੍ਹਾਂ ਦੇ ਹਿੰਦੂ ਗੁਆਂਢੀ ਹੀ ਸੀ। ਇੱਕ ਇੰਟਰਵਿਊ ਦੌਰਾਨ ਤਾਪਸੀ ਨੇ ਦੱਸਿਆ ਸੀ ਕਿ ਉਸ ਸਮੇਂ ਉਸ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ। ਮਾਂ ਪੂਰਬੀ ਦਿੱਲੀ ਵਿੱਚ ਰਹਿੰਦੀ ਸੀ, ਜਦੋਂ ਕਿ ਪਿਤਾ ਸ਼ਕਤੀ ਨਗਰ ਵਿੱਚ ਰਹਿੰਦੇ ਸਨ। ਤਾਪਸੀ ਪੰਨੂ ਨੇ ਕਿਹਾ, ''ਮੈਂ ਉਸ ਸਮੇਂ ਬਾਰੇ ਜੋ ਵੀ ਜਾਣਦੀ ਹਾਂ, ਮੈਂ ਬੱਸ ਉਹ ਉਨ੍ਹਾਂ ਤੋਂ ਹੀ ਸੁਣਿਆ ਹੈ। ਮੇਰੀ ਮਾਂ ਦੱਸਦੀ ਹੈ ਕਿ ਉਨ੍ਹਾਂ ਦਾ ਇਲਾਕਾ ਸੁਰੱਖਿਅਤ ਸੀ, ਪਰ ਮੇਰੇ ਪਿਤਾ ਸ਼ਕਤੀ ਨਗਰ ਵਿਚ ਇਕੱਲੇ ਸਿੱਖ ਪਰਿਵਾਰ ਸਨ।