ਢਾਈ ਕਿੱਲੋ ਦੇ ਹੱਥ ਵਾਲੇ ਸੰਨੀ ਦਿਓਲ ਇੰਨੀਂ ਦਿਨੀਂ ਚਰਚਾ 'ਚ ਬਣੇ ਹੋਏ ਹਨ। ਹਾਲ ਹੀ 'ਚ ਸੰਨੀ ਪਾਜੀ ਦੀ ਫਿਲਮ 'ਗਦਰ 2' ਨੇ ਪੂਰੀ ਦੁਨੀਆ 'ਚ ਖੂਬ ਗਦਰ ਮਚਾਇਆ। ਫਿਲਮ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਦਿਆਂ ਸ਼ਾਹਰੁਖ ਦੀ ਫਿਲਮ 'ਪਠਾਨ' ਤੱਕ ਦਾ ਰਿਕਾਰਡ ਵੀ ਤੋੜ ਦਿੱਤਾ ਸੀ। ਦੱਸ ਦਈਏ ਕਿ ਸੰਨੀ ਪਾਜੀ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਸੰਨੀ ਦਿਓਲ ਦਾ ਜਨਮ 19 ਅਕਤੂਬਰ 1957 ਨੂੰ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿਖੇ ਹੋਇਆ ਸੀ। ਸੰਨੀ ਦਿਓਲ ਦਾ ਇਹ ਜਨਮਦਿਨ ਉਨ੍ਹਾਂ ਦੇ ਲਈ ਬੇਹੱਦ ਖਾਸ ਹੈ। ਕਿਉਂਕਿ ਇਸ ਸਾਲ ਉਨ੍ਹਾਂ ਦੀ ਫਿਲਮ ਜ਼ਬਰਦਸਤ ਹਿੱਟ ਰਹੀ ਹੈ। ਸੰਨੀ ਦਿਓਲ ਦੀ ਪਹਿਲ ਿਿਫਲਮ ਬੇਤਾਬ ਸੀ। ਇਸ ਫਿਲਮ ;ਚ ਉਹ ਅੰਮ੍ਰਿਤਾ ਸਿੰਘ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਪਹਿਲੀ ਫਿਲਮ ਤੋਂ ਸੰਨੀ ਦਿਓਲ ਰਾਤੋ ਰਾਤ ਸਟਾਰ ਬਣ ਗਏ ਸੀ। ਸੰਨੀ ਦਿਓਲ ਬਾਲੀਵੁੱਡ ਦੇ ਦਿੱਗਜ ਸੁਪਰਸਟਾਰਜ਼ ਵਿੱਚੋਂ ਇੱਕ ਹਨ। ਇਸ ਦੇ ਨਾਲ ਨਾਲ ਉਹ ਇੱਕ ਸਟਾਰ ਕਿੱਡ ਵੀ ਹਨ। ਪਰ ਉਨ੍ਹਾਂ ਨੇ ਆਪਣੇ ਦਮ 'ਤੇ ਫਿਲਮ ਇੰਡਸਟਰੀ 'ਚ ਨਾਮ ਤੇ ਸ਼ੋਹਰਤ ਕਮਾਈ ਅਤੇ ਇਹ ਮੁਕਾਮ ਹਾਸਲ ਕੀਤਾ। ਅੱਜ ਸੰਨੀ ਦਿਓਲ 120 ਕਰੋੜ ਜਾਇਦਾਦ ਦੇ ਮਾਲਕ ਹਨ। ਸੰਨੀ ਦਿਓਲ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਫਿਲਮਾਂ ਅਤੇ ਰਾਜਨੀਤੀ ਤੋਂ ਇਲਾਵਾ ਆਮਦਨ ਦੇ ਕਈ ਸਰੋਤ ਹਨ। ਦਿਓਲ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੰਨੀ ਵੀ ਆਪਣੇ ਪਿਤਾ ਧਰਮਿੰਦਰ ਦੀ ਜਾਇਦਾਦ ਦਾ ਮਾਲਕ ਹੈ। ਇਸ ਤੋਂ ਇਲਾਵਾ ਸੰਨੀ ਦਿਓਲ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ, ਜਿਸ ਦਾ ਨਾਂ 'ਵਿਜੇਤਾ ਫਿਲਮਜ਼' ਹੈ। ਇਸ ਤੋਂ ਉਹ ਕਰੋੜਾਂ ਰੁਪਏ ਵੀ ਕਮਾ ਲੈਂਦੇ ਹਨ। ਇਸ ਦੇ ਨਾਲ ਹੀ ਸੰਨੀ ਦਿਓਲ ਕਈ ਬ੍ਰਾਂਡਸ ਦਾ ਚਿਹਰਾ ਵੀ ਹੈ।