ਆਲੀਆ ਭੱਟ ਇਨ੍ਹੀਂ ਦਿਨੀਂ ਖੁਸ਼ੀਆਂ ਦੇ ਸੱਤਵੇਂ ਅਸਮਾਨ 'ਤੇ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਮਿਲਿਆ ਹੈ। ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਲੀਆ ਭੱਟ ਨੂੰ ਫਿਲਮ 'ਗੰਗੂਬਾਈ ਕਾਠੀਆਵਾੜੀ' ਚ ਉਨ੍ਹਾਂ ਦੀ ਅਦਾਕਾਰੀ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਪਣੇ ਵੱਡੇ ਦਿਨ 'ਤੇ, ਅਭਿਨੇਤਰੀ ਆਪਣੇ ਸਭ ਤੋਂ ਵੱਡੇ ਚੀਅਰਲੀਡਰ ਯਾਨੀ ਪਤੀ ਰਣਬੀਰ ਕਪੂਰ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਈ। ਹਾਲਾਂਕਿ ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਆਲੀਆ ਦੇ ਪਹਿਰਾਵੇ 'ਤੇ ਟਿਕੀਆਂ ਹੋਈਆਂ ਸਨ, ਕਿਉਂਕਿ ਉਸ ਨੇ ਨੈਸ਼ਨਲ ਐਵਾਰਡ ਹਾਸਲ ਕਰਨ ਲਈ ਆਪਣੇ ਵਿਆਹ ਦੀ ਸਾੜੀ ਨੂੰ ਪਹਿਨਿਆ ਸੀ। ਹੁਣ ਆਲੀਆ ਨੇ ਨੈਸ਼ਨਲ ਅਵਾਰਡ ਪ੍ਰਾਪਤ ਕਰਦੇ ਸਮੇਂ ਆਪਣੇ ਵਿਆਹ ਦੀ ਡਰੈੱਸ ਨੂੰ ਪਹਿਨਣ ਦਾ ਕਾਰਨ ਦੱਸਿਆ ਹੈ। ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਆਈਜੀ ਸਟੋਰੀ ਪੋਸਟ ਕੀਤੀ ਹੈ। ਉਸ ਨੇ ਨੈਸ਼ਨਲ ਐਵਾਰਡ ਫੰਕਸ਼ਨ ਤੋਂ ਆਪਣੇ ਲੁੱਕ ਦੀ ਇਕ ਝਲਕ ਸਾਂਝੀ ਕੀਤੀ ਹੈ। ਤਸਵੀਰ ਵਿੱਚ, ਉਹ ਉਹੀ ਸਬਿਆਸਾਚੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਜੋ ਉਸਨੇ ਆਪਣੇ ਵਿਆਹ ਵਿੱਚ ਪਹਿਨੀ ਸੀ। ਅਭਿਨੇਤਰੀ ਨੇ ਇਸ ਨੂੰ ਕੁੰਦਨ ਚੋਕਰ ਨੈੱਕਲੇਸ ਅਤੇ ਮੈਚਿੰਗ ਈਅਰਿੰਗਸ ਨਾਲ ਸਟਾਈਲ ਕੀਤਾ। ਤਸਵੀਰ ਦੇ ਨਾਲ ਹੀ ਆਲੀਆ ਨੇ ਅਵਾਰਡਸ 'ਚ ਆਪਣੇ ਵਿਆਹ ਦੀ ਸਾੜੀ ਨੂੰ ਦੁਹਰਾਉਣ ਦਾ ਕਾਰਨ ਦੱਸਦੇ ਹੋਏ ਲਿਖਿਆ, ਇੱਕ ਖਾਸ ਦਿਨ ਇੱਕ ਖਾਸ ਪਹਿਰਾਵੇ ਦੀ ਮੰਗ ਕਰਦਾ ਹੈ। ਅਤੇ ਕਈ ਵਾਰ, ਉਹ ਪਹਿਰਾਵਾ ਪਹਿਲਾਂ ਹੀ ਤੁਹਾਡੇ ਕੋਲ ਮੌਜੂਦ ਹੁੰਦਾ ਹੈ। ਇੱਕ ਵਾਰ ਜੋ ਖਾਸ ਹੁੰਦਾ ਹੈ, ਉਹ ਫਿਰ ਤੋਂ ਖਾਸ ਹੋ ਸਕਦਾ ਹੈ ਅਤੇ ਉਸ ਨੂੰ ਦੁਬਾਰਾ ਰਿਪੀਟ ਕੀਤਾ ਜਾ ਸਕਦਾ ਹੈ।