ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਨੇ ਮੇਲਬੋਰਨ ਸ਼ੋਅ 'ਚ ਇਤਿਹਾਸ ਰਚਿਆ ਸੀ। ਉਹ ਮੇਲਬੋਰਨ 'ਚ ਸ਼ੋਅ ਦੀਆਂ ਸਾਰੀਆਂ ਟਿਕਟਾਂ ਵੇਚਣ ਵਾਲੇ ਪਹਿਲੇ ਆਰਟਿਸਟ ਸੀ। ਦਿਲਜੀਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਖੂਬ ਸੰਘਰਸ਼ ਕੀਤਾ ਹੈ। ਦੱਸ ਦਈਏ ਕਿ ਇੰਨੀਂ ਦਿਲਜੀਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿੱਚ ਦਿਲਜੀਤ ਆਪਣੇ ਸੰਘਰਸ਼ ਦੇ ਦਿਨਾਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਦੱਸਿਆ ਕਿ ਕਿਵੇਂ ਪੰਜਾਬੀ ਇੰਡਸਟਰੀ ਦੇ ਗਾਇਕ ਦਿਲਜੀਤ ਨੂੰ ਸਟਾਰਟਰ ਵਾਂਗ ਵਰਤਦੇ ਹੁੰਦੇ ਸੀ। ਦਿਲਜੀਤ ਨੇ ਦੱਸਿਆ ਸੀ ਉਹ ਪਹਿਲੀ ਵਾਰ ਕੈਨੇਡਾ ਸ਼ੋਅ ਲਾਉਣ ਗਏ ਸੀ। ਸੰਘਰਸ਼ ਦੇ ਦਿਨਾਂ 'ਚ ਉਨ੍ਹਾਂ ਨੇ ਕਈ ਸਿੰਗਰਾਂ ਦੇ ਨਾਲ ਕੰਮ ਕੀਤਾ। ਗਾਇਕ ਆਪਣੀ ਪਰਫਾਰਮੈਂਸ ਤੋਂ ਪਹਿਲਾਂ ਦਿਲਜੀਤ ਨੂੰ ਸਟੇਜ 'ਤੇ ਭੇਜਦੇ ਹੁੰਦੇ ਸੀ। ਉਹ ਸਟੇਜ 'ਤੇ ਉਦੋਂ ਤੱਕ ਪਰਫਾਰਮ ਕਰਦੇ ਹੁੰਦੇ ਸੀ, ਜਦੋਂ ਤੱਕ ਭੀੜ ਆਪੋ ਆਪਣੀਆਂ ਸੀਟਾਂ 'ਤੇ ਬੈਠ ਨਹੀਂ ਜਾਂਦੀ ਸੀ। ਇਸ ਤੋਂ ਬਾਅਦ ਗਾਇਕ ਆ ਕੇ ਪਰਫਾਰਮ ਕਰਦੇ ਸੀ। ਦਿਲਜੀਤ ਨੇ ਕਿਹਾ ਕਿ ਉਹ ਇਸ ਗੱਲ ਦਾ ਵੀ ਖੂਬ ਮਜ਼ਾ ਲੈਂਦੇ ਸੀ, ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਸ ਦੌਰ ਤੋਂ ਬਹੁਤ ਕੁੱਝ ਸਿੱਖਿਆ ਹੈ।