Wamiqa Gabbi With Mother And Nani: ਪੰਜਾਬੀ ਸਿਨੇਮਾ ਜਗਤ ਵਿੱਚ ਵਾਮਿਕਾ ਗੱਬੀ ਦਾ ਨਾਂਅ ਟੌਪ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ।



ਉਹ ਹੁਣ ਤੱਕ ਇੰਡਸਟਰੀ ਦੇ ਕਈ ਮਸ਼ਹੂਰ ਫਿਲਮੀ ਸਿਤਾਰਿਆਂ ਨਾਲ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ।



ਦੱਸ ਦੇਈਏ ਕਿ ਵਾਮਿਕਾ ਬਾਲੀਵੁੱਡ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੀ ਹੈ। ਉਸਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਗ੍ਰਹਣ' ਨਾਲ ਹਰ ਘਰ 'ਚ ਵੱਖਰੀ ਪਛਾਣ ਬਣਾਈ।



ਫਿਲਹਾਲ ਪਾਲੀਵੁੱਡ ਤੋਂ ਬਾਲੀਵੁੱਡ ਦਾ ਸਫਰ ਤੈਅ ਕਰਨ ਵਾਲੀ ਵਾਮਿਕਾ ਦਾ ਜਲਵਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ।



ਹਾਲ ਹੀ ਵਿੱਚ ਅਦਾਕਾਰਾ ਵੱਲੋਂ ਮਦਰਜ਼ ਡੇਅ ਮੌਕੇ ਆਪਣੀ ਮਾਂ ਅਤੇ ਨਾਨੀ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਗਈ। ਜਿਸ ਵਿੱਚ ਤਿੰਨੋਂ ਨੇ ਲਗਭਗ ਇੱਕੋਂ ਰੰਗ ਦੇ ਕੱਪੜੇ ਪਾਏ ਹੋਏ ਸਨ।



ਵਾਮਿਕਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਨੇ ਵੀ ਆਪਣਾ ਪਿਆਰ ਬਰਸਾਇਆ। ਇਸ ਤਸਵੀਰ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਖਾਂ ਇੱਕੋਂ ਜਹੀਆਂ ਹੀ ਨੇ ਸਾਰੀਆਂ ਦੀਆਂ।



ਇੱਕ ਹੋਰ ਪ੍ਰਸ਼ੰਸਕ ਨੇ ਵਾਮਿਕਾ ਦੀ ਮਾਂ ਦੀ ਤਾਰੀਫ਼ ਕਰਦੇ ਹੋਏ ਲਿਖਿਆ ਕਿ ਵਾਮਿਕਾ ਤੁਹਾਡੇ ਮੰਮੀ ਤੇ ਤੁਹਾਡੇ ਤੋਂ ਵੀ ਜ਼ਿਆਦਾ ਸੋਹਣੇ ਹਨ।



ਦੱਸ ਦੇਈਏ ਕਿ ਵਾਮਿਕਾ ਆਪਣੇ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਖੁਦ ਨਾਲ ਜੁੜੀ ਅਪਡੇਟਸ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।



ਵਾਮਿਕਾ ਵੱਲ਼ੋਂ ਖੁਦ ਦੀਆਂ ਇੱਕ ਤੋਂ ਵੱਧ ਇੱਕ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀਆਂ ਗਈਆਂ ਹਨ। ਜਿੰਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆ ਲੁਟਾਉਂਦੇ ਹਨ।



ਵਰਕਫਰੰਟ ਦੀ ਗੱਲ ਕਰਿਏ ਤਾਂ ਵਾਮਿਕਾ ਗੱਬੀ Modern Love Chennai ਵਿੱਚ ਦਿਖਾਈ ਦੇਵੇਗੀ। ਜਿਸ ਨੂੰ ਪ੍ਰਸ਼ੰਸਕ Prime ਉੱਪਰ ਦੇਖ ਸਕਣਗੇ। ਇਸਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।