ਮਨੋਰੰਜਨ ਜਗਤ ਬਾਹਰ ਤੋਂ ਦੇਖਣ 'ਚ ਬਹੁਤ ਹੀ ਖੂਬਸੂਰਤ ਤੇ ਚਮਕਦਾਰ ਲੱਗਦਾ ਹੈ, ਪਰ ਅਸਲੀਅਤ ਕੁੱਝ ਹੋਰ ਹੀ ਹੈ।



ਇੱਥੇ ਲੋਕ ਆਪਣੇ ਮੇਕਅੱਪ ਤੇ ਮੁਸਕਰਾਉਂਦੇ ਚਿਹਰਿਆਂ ਪਿੱਛੇ ਆਪਣੀ ਜ਼ਿੰਦਗੀ ਦੇ ਦਰਦ ਨੂੰ ਲੁਕਾਉਂਦੇ ਹਨ।



ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਡਿਪਰੈਸ਼ਨ ਤੇ ਬੁਰੇ ਦੌਰ ਦਾ ਸ਼ਿਕਾਰ ਹੋਏ ਹਨ। ਇਸ 'ਚ ਕੋਈ ਲੁਕਾਉਣ ਵਾਲੀ ਗੱਲ ਨਹੀਂ।



ਕਈ ਕਲਾਕਾਰ ਸਾਹਮਣੇ ਆਏ ਜਿਨ੍ਹਾਂ ਨੇ ਖੁੱਲ ਕੇ ਕਿਹਾ ਕਿ ਉਹ ਡਿਪਰੈਸ਼ਨ 'ਚੋਂ ਲੰਘ ਰਹੇ ਹਨ ਜਾਂ ਉਨ੍ਹਾਂ 'ਤੇ ਬੁਰਾ ਸਮਾਂ ਆਇਆ ਹੈ।



ਇਨ੍ਹਾਂ ਵਿੱਚ ਹਿਮਾਂਸ਼ੀ ਖੁਰਾਣਾ, ਸ਼ੈਰੀ ਮਾਨ ਤੇ ਇੰਦਰਜੀਤ ਨਿੱਕੂ ਵਰਗੇ ਦਿੱਗਜ ਕਲਾਕਾਰਾਂ ਦੇ ਨਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਨਾਮ ਕਮਲ ਖੰਗੂੜਾ ਦਾ ਵੀ ਸੀ,



ਜਿਸ ਨੇ ਸਾਲ 2022 'ਚ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਖੁਲਾਸਾ ਕੀਤਾ ਸੀ ਕਿ ਬੁਰੇ ਸਮੇਂ ਵਿੱਚੋਂ ਲੰਘ ਰਹੀ ਹੈ। ਹੁਣ ਫਿਰ ਤੋਂ ਕਮਲ ਨੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਬਿਆਨ ਕੀਤਾ ਹੈ।



ਉਸ ਨੇ ਭਾਵੇਂ ਖੁਸ਼ ਹੋਣ ਵਾਲੀ ਪੋਸਟ ਪਾਈ ਹੋਵੇ, ਪਰ ਉਸ ਦੀ ਕੈਪਸ਼ਨ 'ਚ ਉਸ ਦਾ ਦੁੱਖ ਸਾਫ ਦਿਖਾਈ ਦੇ ਰਿਹਾ ਹੈ।



ਕਮਲ ਨੇ ਪਿਛਲੇ ਸਾਲ ਵੀ ਖੁੱਲ੍ਹ ਕੇ ਦੱਸਿਆ ਸੀ ਕਿ ਉਹ ਡਿਪਰੈਸ਼ਨ ਵਿੱਚੋਂ ਲੰਘ ਰਹੀ ਹੈ। ਤੇ ਹੁਣ ਉਸ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ ਹੈ,



ਜਿਸ ਵਿੱਚ ਉਸ ਨੇ ਲਿਿਖਿਆ ਕਿ 'ਮਾੜੇ ਸਮੇਂ ਵਿੱਚੋਂ ਲੰਘ ਕੇ ਹੀ ਚੰਗਾ ਸਮਾਂ ਦੇਖਣ ਨੂੰ ਮਿਲਦਾ ਹੈ। ਇਸ ਲਈ ਅੱਗੇ ਵਧਦੇ ਰਹੋ।'



ਕਮਲ ਭਾਵੇਂ ਸਕ੍ਰੀਨ 'ਤੇ ਜਾਂ ਸੋਸ਼ਲ ਮੀਡੀਆ ਪੋਸਟਾਂ 'ਚ ਹੱਸਦੀ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੋਵੇ, ਪਰ ਅਸਲੀਅਤ 'ਚ ਉਹ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ।