ਕਮਲ ਖੰਗੂੜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਰਹੀ ਹੈ। ਉਹ ਤਕਰੀਬਨ ਹਰ ਹਿੱਟ ਪੰਜਾਬੀ ਗਾਣੇ ਦਾ ਹਿੱਸਾ ਹੁੰਦੀ ਸੀ। ਉਸ ਦੀ ਖੂਬਸੂਰਤੀ ਇੰਨੀਂ ਜ਼ਿਆਦਾ ਸੀ ਕਿ ਕਿਸੇ ਵੀ ਗਾਣੇ 'ਚ ਉਸ ਦੀ ਮੌਜੂਦਗੀ ਗਾਣਾ ਹਿੱਟ ਹੋਣ ਦੀ ਗਾਰੰਟੀ ਸੀ। ਇੱਥੋਂ ਤੱਕ ਕਿ ਕਮਲ ਖੰਗੂੜਾ ਨੂੰ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਵੀ ਕੰਪੇਅਰ ਕੀਤਾ ਜਾਂਦਾ ਸੀ। ਇੰਨੀਂ ਦਿਨੀਂ ਕਮਲ ਖੰਗੂੜਾ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਉਹ ਹਰ ਸਾਲ ਇਨ੍ਹਾਂ ਦਿਨਾਂ 'ਚ ਪੰਜਾਬ ਛੁੱਟੀਆਂ ਮਨਾਉਣ ਲਈ ਆਉਂਦੀ ਹੈ। ਇਸ ਸਾਲ ਵੀ ਉਹ ਇੱਥੇ ਪਹੁੰਚੀ ਹੈ। ਉਸ ਦਾ ਇੰਡੀਆ ਆਉਂਦੇ ਹੀ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਨੇ ਖੁਦ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਚੰਡੀਗੜ੍ਹ ਸਥਿਤ ਘਰ 'ਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਸ ਦਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ। ਕਮਲ ਖੰਗੂੜਾ ਕੋਲ 2 ਕੇਕ ਵੀ ਰੱਖੇ ਹੋਏ ਹਨ, ਜਿਨ੍ਹਾਂ ਨੂੰ ਉਹ ਕੱਟਦੀ ਨਜ਼ਰ ਆਉਂਦੀ ਹੈ। ਇਨ੍ਹਾਂ ਕੇਕਾਂ 'ਤੇ ਵੈਲਕਮ ਕਮਲ ਲਿਖਿਆ ਹੋਇਆ ਹੈ। ਕਮਲ ਖੰਗੂੜਾ ਇਨ੍ਹਾਂ ਕੇਕਾਂ 'ਤੇ ਲੱਗੀਆਂ ਮੋਮਬੱਤੀਆਂ ਨੂੰ ਬੁਝਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੇ ਚਿਹਰੇ 'ਤੇ ਪਰਿਵਾਰ ਨੂੰ ਮਿਲਣ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਉਹ ਹਰ ਸਾਲ ਭਾਰਤ ਛੁੱਟੀਆਂ ਮਨਾਉਣ ਲਈ ਆਉਂਦੀ ਰਹਿੰਦੀ ਹੈ ਅਤੇ ਪਰਿਵਾਰ ਉਸ ਦਾ ਹਮੇਸ਼ਾ ਇਸੇ ਤਰ੍ਹਾਂ ਗਰੈਂਡ ਵੈਲਕਮ ਕਰਦਾ ਹੈ।