ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਾਂ ਦੀ ਲੋੜ ਹੈ

ਉਹ ਇਸ ਪੋਸਟ ਦੇ ਲਈ ਅਜਿਹੇ ਲੋਕਾਂ ਨੂੰ ਪਹਿਲ ਦੇਣਗੇ, ਜੋ ਖਾਣ ਪੀਣ ਜ਼ਰਾ ਘੱਟ ਸ਼ੌਕੀਨ ਹੋਣ

ਇਹ ਅਸੀਂ ਨਹੀਂ ਕਹਿ ਰਹੇ, ਖੁਦ ਐਮੀ ਵਿਰਕ ਕਹਿ ਰਹੇ ਹਨ। ਉਨ੍ਹਾਂ ਨੇ ਖੁਦ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।

ਖੈਰ ਦੇਖਣ `ਚ ਲੱਗਦਾ ਹੈ ਕਿ ਇਸ ਪੋਸਟ ਵਿੱਚ ਕੋਈ ਸੱਚਾਈ ਨਹੀਂ। ਬੱਸ ਐਮੀ ਆਪਣੇ ਬੌਡੀਗਾਰਡਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ

ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਿੰਗਰ ਦੇ ਬੌਡੀਗਾਰਡ ਮਸਤੀ ਕਰਨ ਵਿੱਚ ਬਿਜ਼ੀ ਹਨ। ਉਹ ਦਿੱਲੀ ਵਿੱਚ ਹਨ ਅਤੇ ਚਾਂਦਨੀ ਚੌਕ ਦੇ ਛੋਲੇ ਭਟੂਰੇ ਖਾ ਰਹੇ ਹਨ।

ਉਹ ਆਪਣੀ ਵੀਡੀਓਜ਼ ਬਣਾ ਕੇ ਐਮੀ ਨੂੰ ਸੈਂਡ ਕਰਦੇ ਹਨ ਅਤੇ ਐਮੀ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ।

ਉਨ੍ਹਾਂ ਨੇ 2 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਬੌਡੀਗਾਰਡ ਛੋਲੇ ਭਟੂਰੇ ਖਾਂਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹ ਐਮੀ ਵਿਰਕ ਨੂੰ ਵੀ ਚਿੜਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਬਾਅਦ ਐਮੀ ਵਿਰਕ ਨੇ ਆਪਣੇ ਬੌਡੀਗਾਰਡਾਂ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਗੋਲਗੱਪੇ ਖਾ ਰਹੇ ਹਨ। ਵੀਡੀਓ `ਚ ਉਨ੍ਹਾਂ ਦੇ ਬੌਡੀਗਾਰਡ ਐਮੀ ਨੂੰ ਚਿੜਾ ਰਹੇ ਹੋ।

ਉਹ ਚਾਂਦਨੀ ਚੌਕ ਦੀ ਸਾਕੇਤ ਨਾਂ ਦੀ ਜਗ੍ਹਾ ਤੇ ਹਨ। ਐਮੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, ਚਾਂਦਨੀ ਚੌਕ ਮੇਂ ਕੁਲਚੇ ਖਾਓ, ਯਾ ਸਾਕੇਤ ਮੇਂ ਗੱਪੇ, ਓਏ ਖੋਤੇ ਦੇ ਪੁੱਤਰੋਂ, ਮੇਰੇ ਪਾਸ ਆ ਕੇ ਤੁਮਹੇ ਮੁੱਕੇ ਹੀ ਖਾਨੇ ਹੈਂ।

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਫ਼ਿਲਮ `ਛੱਲੇ ਮੁੱਦੀਆਂ` ਹਾਲ ਹੀ ;ਚ ਓਟੀਟੀ ਤੇ ਰਿਲੀਜ਼ ਹੋਈ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦਾ ਗਾਣਾ `ਬਲਾਕਬਸਟਰ` ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।