ਬਾਲੀਵੁੱਡ ਤੋਂ OTT ਤੱਕ ਦਾ ਸਫਰ ਤੈਅ ਕਰਨ ਵਾਲੀ ਸੁਸ਼ਮਿਤਾ ਸੇਨ ਨੇ ਹੌਟਸਟਾਰ ਦੀ ਵੈੱਬ ਸੀਰੀਜ਼ 'ਆਰਿਆ' ਨਾਲ ਅਦਾਕਾਰੀ ਦੀ ਦੁਨੀਆ 'ਚ ਵਾਪਸੀ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ

ਇਸ ਵੈੱਬ ਸੀਰੀਜ਼ ਨਾਲ ਅਦਾਕਾਰਾ ਦੀ ਅਦਾਕਾਰੀ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ। ਹੁਣ ਦਰਸ਼ਕ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ

ਸੁਸ਼ਮਿਤਾ ਨੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਤਾਲੀ' ਤੋਂ ਆਪਣੀ ਪਹਿਲੀ ਲੁੱਕ ਦਾ ਖੁਲਾਸਾ ਕੀਤਾ ਹੈ। ਇਸ ਲੁੱਕ ਨੂੰ ਦੇਖ ਕੇ ਸਾਫ ਹੈ ਕਿ ਉਹ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।

ਸੁਸ਼ਮਿਤਾ ਸੇਨ ਦਾ ਇਹ ਲੁੱਕ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਉਹ ਮੱਥੇ 'ਤੇ ਵੱਡੀ ਬਿੰਦੀ ਦੇ ਨਾਲ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ।

ਉਨ੍ਹਾਂ ਦੀਆਂ ਅੱਖਾਂ ਵਿਚ ਵੱਖਰਾ ਗੁੱਸਾ ਦੇਖਿਆ ਜਾ ਰਿਹਾ ਹੈ। ਸੁਸ਼ਮਿਤਾ ਸੇਨ ਦੇ ਲੁੱਕ ਨੇ ਇਸ ਵੈੱਬ ਸੀਰੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ।

ਪਹਿਲੀ ਵਾਰ ਸੁਸ਼ਮਿਤਾ ਅਜਿਹਾ ਕਿਰਦਾਰ ਨਿਭਾਉਣ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੁਸ਼ਮਿਤਾ ਸੇਨ 'ਤਾਲੀ' ਵੈੱਬ ਸੀਰੀਜ਼ 'ਚ ਮਸ਼ਹੂਰ ਟਰਾਂਸਜੈਂਡਰ ਗੌਰੀ ਸਾਵੰਤ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।

ਇਸ ਵੈੱਬ ਸੀਰੀਜ਼ ਰਾਹੀਂ ਸੁਸ਼ਮਿਤਾ ਐਕਟੀਵਿਸਟ ਗੌਰੀ ਸਾਵੰਤ ਦੀ ਜ਼ਿੰਦਗੀ ਨੂੰ ਦੁਨੀਆ ਦੇ ਸਾਹਮਣੇ ਲਿਆਵੇਗੀ। ਗੌਰੀ ਸਾਵੰਤ ਇੱਕ ਖੁਸਰਾ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵਿਕਾ ਵੀ ਹੈ

ਜਿਸ ਨੇ ਟਰਾਂਸਜੈਂਡਰ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ-ਸਤਿਕਾਰ ਦੇਣ ਲਈ ਬਹੁਤ ਕੰਮ ਕੀਤਾ ਹੈ।

ਜਦੋਂ 'ਤਾਲੀ' ਦੀ ਕਹਾਣੀ ਸੁਸ਼ਮਿਤਾ ਸੇਨ ਦੇ ਸਾਹਮਣੇ ਰੱਖੀ ਗਈ ਤਾਂ ਉਹ ਤੁਰੰਤ ਇਸ ਵੈੱਬ ਸੀਰੀਜ਼ ਨੂੰ ਕਰਨ ਲਈ ਰਾਜ਼ੀ ਹੋ ਗਈ, ਉਨ੍ਹਾਂ ਨੂੰ ਟਰਾਂਸਜੈਂਡਰ ਗੌਰੀ ਦਾ ਕਿਰਦਾਰ ਬਹੁਤ ਪਸੰਦ ਆਇਆ