ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਗਾਇਕਾਂ ਨੇ ਸਾਲ 2022 ‘ਚ ਵਰਲਡ ਟੂਰ ਦਾ ਐਲਾਨ ਕੀਤਾ।

ABP Sanjha

ਇਨ੍ਹਾਂ ਵਿੱਚੋਂ ਦਿਲਜੀਤ ਦੋਸਾਂਝ, ਹਰਭਜਨ ਮਾਨ, ਰਣਜੀਤ ਬਾਵਾ ਤੇ ਹੋਰ ਕਈ ਸਿੰਗਰਾਂ ਦੇ ਨਾਂ ਸ਼ਾਮਲ ਹਨ। ਹੁਣ ਇਸੇ ਕਤਾਰ ‘ਚ ਗਿੱਪੀ ਗਰੇਵਾਲ ਦਾ ਨਾਂ ਵੀ ਜੁੜ ਗਿਆ ਹੈ।

ABP Sanjha

ਜੀ ਹਾਂ, ਗਿੱਪੀ ਗਰੇਵਾਲ ਦੇ ਦੁਨੀਆ ਭਰ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਕਿਉਂਕਿ ਗਾਇਕ ਨੇ ਆਪਣੇ ਵਰਲਡ ਟੂਰ ਦਾ ਐਲਾਨ ਕਰ ਦਿੱੱਤਾ ਹੈ।

ABP Sanjha

ਹੋਰਨਾਂ ਕਲਾਕਾਰਾਂ ਨੇ ਜਿੱਥੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੋਂ ਆਪਣੇ ਟੂਰ ਦੀ ਸ਼ੁਰੂਆਤ ਸੀ। ਇਸ ਤੋਂ ਉਲਟ ਗਿੱਪੀ ਗਰੇਵਾਲ ਗੁਆਂਢੀ ਮੁਲਕ ਪਾਕਿਸਤਾਨ ਤੋਂ ਵਰਲਡ ਟੂਰ ਦੀ ਸ਼ੁਰੂਆਤ ਕਰ ਰਹੇ ਹਨ

ਇਸ ਤੋਂ ਬਾਅਦ ਗਿੱਪੀ ਦੇ ਪਾਕਿਸਤਾਨ ‘ਚ ਵੱਸਦੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਗਿੱਪੀ ਗਰੇਵਾਲ ਨੇ ਬੜੇ ਹੀ ਵੱਖਰੇ ਅੰਦਾਜ਼ ਵਿੱਚ ਆਪਣੇ ਟੂਰ ਦਾ ਐਲਾਨ ਕੀਤਾ ਹੈ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਪਾਕਿਸਤਾਨੀ ਕਲਾਕਾਰ ਨਾਸਿਰ ਚਨਿਓਟੀ ਗਿੱਪੀ ਗਰੇਵਾਲ ਦੇ ਵਰਲਡ ਟੂਰ ਬਾਰੇ ਜਾਣਕਾਰੀ ਦੇ ਰਹੇ ਹਨ

ਵੀਡੀਓ ਚ ਨਾਸਿਰ ਕਹਿੰਦੇ ਹਨ ਕਿ ਉਹ ਇਸ ਕਰਕੇ ਗਿੱਪੀ ਦਾ ਵਰਲਡ ਟੂਰ ਐਲਾਨ ਕਰ ਰਹੇ ਹਨ, ਕਿਉਂਕਿ ਗਿੱਪੀ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ

ਕਾਬਿਲੇਗ਼ੌਰ ਹੈ ਕਿ ਪਾਕਿਸਤਾਨ ‘ਚ ਪੰਜਾਬੀ ਫਿਲਮਾਂ ਤੇ ਗੀਤਾਂ ਦੀ ਜ਼ਬਰਦਸਤ ਦੀਵਾਨਗੀ ਹੈ। ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਪਾਕਿਸਤਾਨ ‘ਚ ਬੇਹੱਦ ਪਸੰਦ ਕੀਤਾ ਜਾਂਦਾ ਹੈ।

ਗੱਲ ਗਿੱਪੀ ਗਰੇਵਾਲ ਦੀ ਕਰੀਏ ਤਾਂ ਉਨ੍ਹਾਂ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪਾਕਿਸਤਾਨੀ ਫੈਨਜ਼ ਕਮੈਂਟ ਕਰ ਖੂਬ ਪਿਆਰ ਲੁਟਾ ਰਹੇ ਹਨ।

ਉਨ੍ਹਾਂ ਦੇ ਪਾਕਿ ਫੈਨ ਗਿੱਪੀ ਦੇ ਸ਼ੋਅ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।