ਪੰਜਾਬੀ ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ।



ਇਸ ਫਿਲਮ 'ਚ ਨਿਮਰਤ-ਦਿਲਜੀਤ ਨੇ ਵੱਡੇ ਪਰਦੇ 'ਤੇ ਚਮਕੀਲਾ-ਅਮਰਜੋਤ ਦੀ ਲਵ ਸਟੋਰੀ ਨੂੰ ਮੁੜ ਸੁਰਜੀਤ ਕੀਤਾ।



ਇਸ ਫਿਲਮ ਦੇ ਨਾਲ ਹੀ ਨਿਮਰਤ ਖਹਿਰਾ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹੁਣ ਨਿਮਰਤ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਨਿਮਰਤ ਦੇ ਫੈਨਜ਼ ਵੀ ਕਾਫੀ ਖੁਸ਼ ਹਨ।



ਦਰਅਸਲ, ਨਿਮਰਤ ਖਹਿਰਾ ਜਲਦ ਹੀ ਬਾਲੀਵੁੱਡ ਗਾਇਕ ਅਰਮਾਨ ਮਲਿਕ ਦੇ ਨਾਲ ਬਾਲੀਵੁੱਡ ਗੀਤ ਲਈ ਕੋਲੈਬ ਕਰਨ ਜਾ ਰਹੀ ਹੈ।



ਫਿਲਹਾਲ ਇਸ ਬਾਰੇ ਅਰਮਾਨ ਮਲਿਕ ਜਾਂ ਨਿਮਰਤ ਖਹਿਰਾ ਵੱਲੋਂ ਕੋਈ ਅਧਿਕਾਰਤ ਐਲਾਨ ਤਾਂ ਨਹੀਂ ਹੋਇਆ ਹੈ,



ਪਰ ਕੁੱਝ ਦਿਨ ਪਹਿਲਾਂ ਨਿਮਰਤ-ਅਰਮਾਨ ਵਿਚਾਲੇ ਟਵਿੱਟਰ 'ਤੇ ਹੋਈ ਗੱਲਬਾਤ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਦੋਵੇਂ ਕਿਸੇ ਬਾਲੀਵੁੱਡ ਗੀਤ ਲਈ ਕੋਲੈਬ ਕਰਨ ਜਾ ਰਹੇ ਹਨ।



ਦੱਸ ਦਈਏ ਕਿ ਪੰਜਾਬੀ ਗਰੂਵਜ਼ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।



ਅਰਮਾਨ ਮਲਿਕ ਨੇ ਟਵਿੱਟਰ 'ਤੇ ਨਿਮਰਤ ਖਹਿਰਾ ਦੀ ਪੋਸਟ 'ਤੇ ਕਮੈਂਟ ਕੀਤਾ ਸੀ ਕਿ ਉਹ ਉਸ ਦੀ ਨਵੀਂ ਫਿਲਮ 'ਜੋੜੀ' ਦੇਖਣ ਲਈ ਬੇਤਾਬ ਹੈ।



ਇਸ ਤੋਂ ਬਾਅਦ ਨਿਮਰਤ ਨੇ ਵੀ ਰਿਪਲਾਈ ਕੀਤਾ ਕਿ 'ਜ਼ਰੂਰ ਦੇਖਣਾ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ।'



ਨਿਮਰਤ ਨੇ ਇਹ ਵੀ ਕਿਹਾ ਕਿ ਮੈਂ ਗਾਣਾ ਰਿਲੀਜ਼ ਹੋਣ ਤੱਕ ਇੰਤਜ਼ਾਰ ਨਹੀਂ ਕਰ ਸਕਦੀ। ਇਸੇ ਕਮੈਂਟ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਿਮਰਤ ਤੇ ਅਰਮਾਨ ਕੋਈ ਕੋਲੈਬੋਰੇਸ਼ਨ ਕਰਨ ਜਾ ਰਹੇ ਹਨ।