ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਖਰ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਆਪਣਾ ਨਵਾਂ ਗਾਣਾ 'ਜੱਟ ਦਿਸਦਾ' ਰਿਲੀਜ਼ ਕਰ ਦਿੱਤਾ ਹੈ।



ਇਸ ਗਾਣੇ 'ਚ ਉਹ ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਗਾਣੇ 'ਚ ਸੁਨੰਦਾ ਸ਼ਰਮਾ ਤੇ ਦੇਵ ਦੀ ਜੋੜੀ ਨੂੰ ਖੂਬ ਪਿਆਰ ਮਿਲ ਰਿਹਾ ਹੈ।



ਪਰ ਇਸ ਗਾਣੇ ਦੇ ਨਾਲ ਸੁਨੰਦਾ ਸ਼ਰਮਾ ਦਾ ਇੱਕ ਦੁਖ ਵੀ ਜੁੜਿਆ ਹੋਇਆ ਹੈ।



ਦਰਅਸਲ, ਹਾਲ ਹੀ 'ਚ ਸੁਨੰਦਾ ਸ਼ਰਮਾ ਦੇ ਪਿਤਾ ਦਾ ਦੇਹਾਂਤ ਹੋਇਆ ਹੈ।



ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਸੁਨੰਦਾ ਨੇ ਕਿਹਾ ਕਿ 'ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਦਿਨ ਆ,



ਕਿਉਂਕਿ ਕੱਲ ਮੇਰਾ ਨਵਾਂ ਗਾਣਾ ਰਿਲੀਜ਼ ਹੋ ਰਿਹਾ ਤੇ ਮੇਰਾ ਪਹਿਲਾ ਗੀਤ ਹੋਵੇਗਾ ਜਦੋਂ ਮੇਰੇ ਪਾਪਾ ਮੇਰੇ ਨਾਲ ਨਹੀਂ ਹੋਣਗੇ, ਤੇ ਉਹ ਮੇਰੇ ਇਸ ਗੀਤ ਨੂੰ ਨਹੀਂ ਸੁਣਨਗੇ।'



ਸੁਨੰਦਾ ਨੇ ਅੱਗੇ ਕਿਹਾ, 'ਪਾਪਾ ਦੇ ਜਾਣ ਤੋਂ ਬਾਅਦ ਮੰਮੀ ਦੀ ਤਬੀਅਤ ਇੰਨੀਂ ਖਰਾਬ ਐ। ਉਨ੍ਹਾਂ ਨੂੰ ਹਸਪਤਾਲ ਤੱਕ ਦਾਖਲ ਕਰਨਾ ਪਿਆ ਅਤੇ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ।



ਜਿਸ ਕਰਕੇ ਉਹ ਕਾਫੀ ਕਮਜ਼ੋਰ ਹੋ ਗਏ ਹਨ ਕਿ ਮੇਰੀ ਇਸ ਖੁਸ਼ੀ ਨੂੰ ਸਮਝ ਹੀ ਨਹੀਂ ਪਾ ਰਹੇ। ਕਿਉਂਕਿ ਉਨ੍ਹਾਂ ਦੀ ਬੀਮਾਰੀ ਹੀ ਉਨ੍ਹਾਂ ਦਾ ਧਿਆਨ ਨਹੀਂ ਜਾਣ ਦਿੰਦੀ ਕਿਸੇ ਹੋਰ ਪਾਸੇ।



ਉਨ੍ਹਾਂ ਦਾ ਦੁੱਖ ਮੇਰੇ ਤੋਂ ਕਿਤੇ ਵੱਡਾ ਐ। ਉਨ੍ਹਾਂ ਨੇ ਆਂਪਣਾ ਜੀਵਨ ਸਾਥੀ ਖੋਇਆ ਐ, ਤੇ ਆਪਣੀਆਂ ਭਾਵਨਾਵਾਂ ਨੂੰ ਸਾਈਡ 'ਤੇ ਰੱਖ ਕੇ ਮੈਨੂੰ ਹਰ ਵਕਤ ਉਨ੍ਹਾਂ ਨੂੰ ਚੀਅਰ ਅੱਪ ਕਰਨਾ ਪੈਂਦਾ ਹੈ।



ਮੈਂ ਹਮੇਸ਼ਾ ਇਹ ਗੱਲ ਕਹਿੰਦੀ ਤੇ ਅੱਜ ਫਿਰ ਕਹਾਂਗੀ ਕਿ ਹਮੇਸ਼ਾ ਆਪਣੇ ਮਾਪਿਆਂ ਦੀ ਸੇਵਾ ਕਰੋ। ਉਨ੍ਹਾਂ ਲਈ ਜੋ ਕਰ ਸਕਦੇ ਹੋ ਕਰੋ। ਇੰਨੀਂ ਮੇਹਨਤ ਕਰੋ ਜ਼ਿੰਦਗੀ 'ਚ ਕਿ ਉਨ੍ਹਾਂ ਨੂੰ ਬੁਢਾਪੇ 'ਚ ਕਿਸੇ ਚੀਜ਼ ਦੀ ਕਮੀ ਨਾ ਰਹੇ।