ਹਾਲੀਵੁੱਡ ਸਟਾਰ ਸਿਲਵੈਸਟਰ ਸਟੇਲੋਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ 70-80 ਦੇ ਦਹਾਕਿਆਂ 'ਚ ਹਾਲੀਵੁੱਡ 'ਤੇ ਰਾਜ ਕੀਤਾ ਹੈ। ਪਰ ਅੱਜ ਉਹ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਸਖਤ ਮੇਹਨਤ ਕੀਤੀ ਹੈ। ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਤੋਂ ਵੈਸੇ ਤਾਂ ਸਾਰੀ ਦੁਨੀਆ ਜਾਣੂ ਹੈ, ਪਰ ਅਸੀਂ ਅੱਜ ਉਨ੍ਹਾਂ ਦੀ ਪਹਿਲੀ ਫਿਲਮ 'ਰੌਕੀ' (1976) ਨਾਲ ਜੁੜਿਆ ਇੱਕ ਕਿੱਸਾ ਲੈਕੇ ਆਏ ਹਾਂ। ਸਿਲਵੈਸਟਰ ਸਟੇਲੋਨ ਨੇ ਇੱਕ ਫਿਲਮ ਦੀ ਕਹਾਣੀ ਲਿਖੀ ਸੀ। ਇਹ ਫਿਲਮ 'ਰੌਕੀ' ਹੀ ਸੀ। ਇਸ ਫਿਲਮ 'ਚ ਰੌਕੀ ਖੁਦ ਬਤੌਰ ਹੀਰੋ ਕੰਮ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹ ਹਾਲੀਵੁੱਡ ਇੰਡਸਟਰੀ ਦੇ ਕਈ ਡਾਇਰੈਕਟਰਜ਼ ਕੋਲ ਆਪਣੀ ਕਹਾਣੀ ਲੈਕੇ ਗਏ, ਪਰ ਹਰ ਇੱਕ ਡਾਇਰੈਕਟਰ ਉਨ੍ਹਾਂ ਦੀ ਕਹਾਣੀ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੰਦਾ ਸੀ ਕਿ 'ਤੇਰੀ ਸ਼ਕਲ ਹੀਰੋ ਬਣਨ ਵਾਲੀ ਨਹੀਂ।' ਹਰ ਕਿਸੇ ਨੂੰ ਸਿਲਵੈਸਟਰ ਦੀ ਕਹਾਣੀ ਬਹੁਤ ਪਸੰਦ ਆਉਂਦੀ ਸੀ, ਪਰ ਉਹ ਉਨ੍ਹਾਂ ਨੂੰ ਹੀਰੋ ਦੇ ਰੂਪ 'ਚ ਫਿਲਮ ਵਿੱਚ ਕਾਸਟ ਨਹੀਂ ਕਰਨਾ ਚਾਹੁੰਦੇ ਸੀ। ਇਸ ਤਰ੍ਹਾਂ ਸਿਲਵੈਸਟਰ ਨੂੰ ਇੱਕ ਹਜ਼ਾਰ ਵਾਰ ਰਿਜੈਕਟ ਕੀਤਾ ਗਿਆ, ਪਰ ਉਨ੍ਹਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ। ਆਖਰ ਉਹ ਦਿਨ ਆ ਹੀ ਗਿਆ, ਜਦੋਂ ਸਿਲਵੈਸਟ ਦੀ ਕਿਸਮਤ ਚਮਕੀ। ਉਨ੍ਹਾਂ ਨੂੰ ਇੱਕ ਅਜਿਹਾ ਫਿਲਮ ਮੇਕਰ ਮਿਲ ਹੀ ਗਿਆ, ਜੋ ਉਨ੍ਹਾਂ ਨੂੰ ਇਸ ਫਿਲਮ ;ਚ ਹੀਰੋ ਦੇ ਕਿਰਦਾਰ 'ਚ ਕਾਸਟ ਕਰਨ ਲਈ ਤਿਆਰ ਹੋ ਗਿਆ। ਆਖਰ 'ਰੌਕੀ' ਫਿਲਮ ਬਣੀ ਅਤੇ 1976 ਵਿੱਚ ਰਿਲੀਜ਼ ਹੋਈ। ਇਹ ਫਿਲਮ 1976 ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਬਣੀ ਅਤੇ ਕਮਾਈ ਦੇ ਮਾਮਲੇ 'ਚ ਵੀ ਸਾਰੇ ਰਿਕਾਰਡ ਤੋੜ ਦਿੱਤੇ। ਇਸ ਤਰ੍ਹਾਂ ਸਿਲਵੈਸਟਰ ਸਟੇਲੋਨ ਨੇ ਇਤਿਹਾਸ ਰਚਿਆ। ਇਹ ਕਹਾਣੀ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ। ਜਦੋਂ ਸਿਲਵੈਸਟਰ ਨੇ 1000 ਵਾਰ ਰਿਜੈਕਟ ਹੋਣ 'ਤੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਜ਼ਿੱਦ 'ਤੇ ਅੜੇ ਰਹੇ।