Ammy Virk Pics: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਖੂਬ ਸੁਰਖੀਆਂ ਬਟੋਰਦੀ ਹੈ। ਐਮੀ ਵਿਰਕ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਗਾਇਕ ਆਪਣੇ ਪ੍ਰੋਜੈਕਟਸ ਨਾਲ ਜੁੜੀਆਂ ਅਪਡੇਟਸ ਅਕਸਰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਆਪਣੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਐਮੀ ਵਿਰਕ ਨੇ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਕਲਾਕਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, Blessed... ਐਮੀ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਐਮੀ ਪਾਜ਼ੀ ਬਹੁਤ ਐਂਡ ਲੱਗ ਰਹੇ। ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਨੇ ਸਰਗੁਣ ਮਹਿਤਾ ਨਾਲ ਆਪਣੀ ਫਿਲਮ 'ਕਿਸਮਤ 3' ਦਾ ਵੀ ਐਲਾਨ ਕੀਤਾ ਸੀ। ਇਹ ਫਿਲਮ ਇਸ ਸਾਲ ਰਿਲੀਜ਼ ਹੋ ਸਕਦੀ ਹੈ।