Singer Singga Challenge To Fans: ਪੰਜਾਬੀ ਗਾਇਕ ਸਿੰਗਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਗੀਤਾਂ ਦਾ ਲੋਹਾ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਮਨਵਾਇਆ ਹੈ। ਸਿੰਗਾ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਸਿੰਗਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸ਼ੇਅਰ ਕਰਦਾ ਰਹਿੰਦਾ ਹੈ। ਪਰ ਇਸ ਵਾਰ ਪੰਜਾਬੀ ਕਲਾਕਾਰ ਨੇ ਫੈਨਜ਼ ਮੋਹਰੇ ਅਜਿਹੀ ਚੁਣੌਤੀ ਰੱਖੀ ਹੈ, ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ਮੈਂ ਚਾਹੁੰਦਾ ਜੇਕਰ ਲੋਕ ਸਾਡੇ ਕਲਾਕਾਰਾਂ ਦੇ ਗੀਤ ਸੁਣ ਕੇ ਨਸ਼ਾ ਕਰ ਸਕਦੇ... ਲੜਾਈਆਂ ਕਰ ਸਕਦੈ, ਫਿਰ ਤਾਂ ਕਿਸੇ ਕਲਾਕਾਰ ਦੀ ਬੋਡੀ ਦੇਖ ਕੇ ਬੋਡੀ ਵੀ ਤਾਂ ਬਣਾ ਸਕਦੇ। ਹਾਰਡਵਰਕ ਵੀ ਤਾਂ ਕਰ ਸਕਦੇੇ ਆ... ਹੁਣ ਮੈਂ ਦੇਖਦਾ ਮੈਨੂੰ ਵੇਖ ਕੇ ਕਿੰਨੇ ਲੋਕ ਪ੍ਰੇਰਿਤ ਹੁੰਦੇ। ਉਨ੍ਹਾਂ ਦੀ ਇੰਟਰਵਿਊ ਮੈਂ ਖੁਦ ਕਰਾਂਗਾ। ਮੈਂ ਚਾਹੁੰਦਾ ਮੀਡੀਆ ਵੀ ਧਿਆਨ ਰੱਖੇ ਇਸ ਗੱਲ ਦਾ... ਦੱਸ ਦੇਈਏ ਕਿ ਪੰਜਾਬੀ ਗਾਇਕ ਸਿੰਗਾ ਵੱਲ਼ੋਂ ਆਪਣੇ ਨਵੇਂ ਲੁੱਕ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ। ਜਿਸ ਵਿੱਚ ਉਹ ਆਪਣੇ ਬਿਲਕੁੱਲ ਵੱਖਰੇ ਅੰਦਾਜ਼ ਵਿੱਚ ਵਿਖਾਈ ਦਿੱਤੇ। ਉਨ੍ਹਾਂ ਨੇ ਆਪਣੀ ਟਰਾਂਸਫੋਰਮੇਸ਼ਨ ਨਾਲ ਪੰਜਾਬੀ ਇੰਡਸਟਰੀ ਨੂੰ ਹਿੱਲਾ ਕੇ ਰੱਖ ਦਿੱਤਾ। ਕਾਬਿਲੇਗ਼ੌਰ ਹੈ ਕਿ ਸਿੰਗਾ 'ਤੇ ਅਗਸਤ ਮਹੀਨੇ 'ਚ ਐਫਆਈਆਰ ਦਰਜ ਹੋਈ ਸੀ। ਉਸ ਤੋਂ 4 ਮਹੀਨੇ ਤੋਂ ਬਾਅਦ ਗਾਇਕ ਨੇ ਸਾਹਮਣੇ ਆ ਆਪਣਾ ਪੱਖ ਰੱਖਿਆ ਸੀ। ਸਿੰਗਾ ਉੱਪਰ ਲੱਗੇ ਕਈ ਇਲਜ਼ਾਮਾਂ ਤੋਂ ਬਾਅਦ ਧਮਕੀਆਂ ਤੱਕ ਕਲਾਕਾਰ ਵਿਵਾਦਾਂ ਵਿਚਾਲੇ ਹੀ ਘੁੰਮਦਾ ਰਿਹਾ।