Amar Noorie Shared Video With Sardool Sikander: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਇਸ ਦੋਗਾਣਾ ਜੋੜੀ ਦੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਅਮਨ ਨੂਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਮਰਹੂਮ ਗਾਇਕ ਨਾਲ ਯਾਦਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕਾ ਵੱਲੋਂ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦੋਗਾਣਾ ਜੋੜੀ ਦੀ ਪਿਆਰ ਭਰੀ ਝਲਕ ਦੇਖਣ ਨੂੰ ਮਿਲ ਰਹੀ ਹੈ। ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਯਾਦ ਆ ਨਾ ਤੁਹਾਨੂੰ ਅੱਜ 30 ਜਨਵਰੀ ਆ, ਅੱਜ ਦੇ ਦਿਨ ਆਪਾਂ ਵਿਆਹ ਦੇ ਬੰਧਨ ਵਿੱਚ ਬੱਝੇ ਸੀ। ਵੈੇਸੇ ਤਾਂ ਆਪਾਂ ਅਜ਼ਲਾਂ ਤੋਂ ਇਕੱਠੇ ਆ ਤੇ ਇਕੱਠੇ ਹੀ ਰਹਿਣਾ ਆ... ਮੁਬਾਰਕਾਂ ਤੁਹਾਨੂੰ, ਭਾਰੇ ਸੰਘਰਸ਼ ਤੋਂ ਬਾਅਦ ਆਪਣਾ ਵਿਆਹ ਹੋਇਆ ਸੀ. ਆਈ ਲਵ ਯੂ ਸੋ ਮੱਚ...ਹਰ ਜਨਮ ਤੇਰੀ ਹੀ ਹਾਂ, ਮੇਰੀ ਜਾਨ। ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈ ਵੀ ਦਿੱਤੀ ਗਈ, ਹਾਲਾਂਕਿ ਕਈ ਪ੍ਰਸ਼ੰਸਕਾਂ ਵੱਲੋਂ ਉਦਾਸੀ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਗਏ। ਦੱਸ ਦੇਈਏ ਕਿ ਬੀਤੇ ਦਿਨੀਂ ਯਾਨਿ 30 ਜਨਵਰੀ ਨੂੰ ਅਮਰ ਨੂਰੀ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕੀਤਾ। ਗਾਇਕਾ ਨੇ ਉਨ੍ਹਾਂ ਦੀ ਯਾਦ ਵਿੱਚ ਕੁਝ ਪੁਰਾਣੀਆਂ ਯਾਦਾਂ ਦੀ ਖਾਸ ਝਲਕ ਸ਼ੇਅਰ ਕੀਤੀ।