Harbhajan Mann-Harman Look on Satta Wedding: ਦੇਸੀ ਕਰੂ ਦੇ ਸੱਤੇ ਯਾਨਿ ਸਤਪਾਲ ਮੱਲ੍ਹੀ ਦਾ ਹਾਲ ਹੀ ਵਿੱਚ ਵਿਆਹ ਹੋਇਆ। ਕਲਾਕਾਰ ਦੇ ਵਿਆਹ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ। ਇਸ ਵਿਚਾਲੇ ਸੱਤੇ ਦੇ ਵਿਆਹ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਪਹੁੰਚ ਖੂਬ ਰੌਣਕਾਂ ਲਗਾਈਆਂ। ਇਸ ਦੌਰਾਨ ਹਰਭਜਨ ਮਾਨ ਅਤੇ ਉਨ੍ਹਾਂ ਦੀ ਪਤਨੀ ਹਰਮਨ ਖਿੱਚ ਦਾ ਕੇਂਦਰ ਬਣੇ ਰਹੇ। ਦਰਅਸਲ, ਗਾਇਕ ਦੀ ਪਤਨੀ ਹਰਮਨ ਦਾ ਵਿਆਹ ਤੋਂ ਸ਼ਾਨਦਾਰ ਲੁੱਕ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਸ਼ਾਨਦਾਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਹਰਭਜਨ ਮਾਨ ਦੀ ਪਤਨੀ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪਰਿਵਾਰ ਨਾਲ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਰਮਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਸੱਤੇ ਦੇ ਵਿਆਹ ਤੋਂ ਆਪਣੇ ਲੁੱਕ ਨੂੰ ਸ਼ੇਅਰ ਕਰਨ ਤੋਂ ਬਾਅਦ ਹਰਮਨ ਚਰਚਾ ਵਿੱਚ ਆ ਗਈ ਹੈ। ਉਨ੍ਹਾਂ ਦਾ ਖੂਬਸੂਰਤ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਹਰਮਨ ਦੀਆਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹਮੇਸ਼ਾ ਬਹੁਤ ਵਧੀਆ ਅਤੇ ਸੁੰਦਰ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਬਹੁਤ ਖੂਬਸੂਰਤ ਮੈਮ... ਹਰਭਜਨ ਮਾਨ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਨ੍ਹਾਂ ਦੀ ਐਲਬਮ 'ਆਨ ਸ਼ਾਨ' ਸਾਲ 2024 ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਈਪੀ ਹੈ। ਇਸ ਈਪੀ ਦੇ 3 ਗਾਣੇ ਰਿਲੀਜ਼ ਹੋ ਚੁੱਕੇ ਹਨ। ਤਿੰਨੇ ਹੀ ਗਾਣਿਆਂ ਨੂੰ ਜਨਤਾ ਨੇ ਰੱਜ ਪਿਆਰ ਦਿੱਤਾ ਹੈ। ਹੁਣ ਨਵਾਂ ਗਾਣਾ ਪੰਜਾਬ ਵੀ ਖੂਬ ਦਿਲ ਜਿੱਤ ਰਿਹਾ ਹੈ।