ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰਾਂ 'ਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।



ਅੰਮ੍ਰਿਤ ਮਾਨ ਦੇ ਗਾਣਿਆਂ ਦਾ ਫੈਨਜ਼ ਬੜੀ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ।



ਅੰਮ੍ਰਿਤ ਮਾਨ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਦੱਸਣ ਜਾ ਰਹੇ ਹਾਂ।



ਅੰਮ੍ਰਿਤ ਮਾਨ ਨੇ ਆਪਣੀ ਨਵੀਂ ਈਪੀ (ਛੋਟੀ ਐਲਬਮ) ਦਾ ਐਲਾਨ ਕੀਤਾ ਹੈ।



ਇਸ ਐਲਬਮ ਦਾ ਨਾਮ ਹੈ 'ਗਲੋਬਲ ਵਾਰਨਿੰਗ'।



ਦੱਸ ਦਈਏ ਕਿ ਅੰਮ੍ਰਿਤ ਮਾਨ ਵੱਲੋਂ ਐਲਬਮ ਦੇ ਗਾਣੇ 31 ਜੁਲਾਈ ਨੂੰ ਰਿਲੀਜ਼ ਕੀਤੇ ਜਾਣਗੇ।



ਇਸ ਤੋਂ ਪਹਿਲਾਂ ਉਸ ਨੇ ਈਪੀ ਦੀ ਟਰੈਕ ਲਿਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।



ਕਾਬਿਲੇਗ਼ੌਰ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਏ ਲਿਸਟ ਸਿੰਗਰਾਂ 'ਚੋਂ ਇੱਕ ਹੈ। ਉਸ ਦੇ ਗੀਤਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।



ਇਸ ਦੇ ਨਾਲ ਨਾਲ ਅੰਮ੍ਰਿਤ ਮਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਕਾਫੀ ਵਿਵਾਦਾਂ 'ਚ ਰਹਿੰਦਾ ਹੈ।



ਹਾਲ ਹੀ 'ਚ ਉਸ 'ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਵਿਆਹ ਦੇ ਫੰਕਸ਼ਨ ਤੋਂ ਬੈਕ ਆਊਟ ਕਰ ਲਿਆ ਸੀ ਅਤੇ ਵਿਆਹ ਵਾਲੇ ਘਰ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਸੀ।