ਨਿਮਰਤ ਖਹਿਰਾ ਨੇ ਬੀਜ ਰੰਗ ਦੇ ਲਹਿੰਗੇ 'ਚ ਕੁੱਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਗਾਇਕਾ ਦਾ ਸ਼ਾਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਨਿਮਰਤ ਖਹਿਰਾ ਦੇ ਇਸ ਸ਼ਾਹੀ ਲੁੱਕ 'ਤੇ ਫਿਦਾ ਹੋ ਰਹੇ ਹਨ। ਲਹਿੰਗੇ ਨਾਲ 16 ਸ਼ਿੰਗਾਰ ਕਰਕੇ ਨਿਮਰਤ ਦੀ ਖੂਬਸੂਰਤੀ ਹੋਰ ਵੀ ਨਿੱਖਰ ਕੇ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਸਾਲ ਨਿਮਰਤ ਨੇ ਆਪਣੇ ਦੋ ਗਾਣੇ 'ਸ਼ਿਕਾਇਤਾਂ' ਤੇ 'ਰਾਂਝਾ' ਰਿਲੀਜ਼ ਕੀਤੇ ਸੀ। ਇਨ੍ਹਾਂ ਦੋਵੇਂ ਹੀ ਗਾਣਿਆਂ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ। ਇਹੀ ਨਹੀਂ ਉਹ ਇੱਕ ਮਹੀਨੇ 'ਚ 2 ਵਾਰ ਸਪੌਟੀਫਾਈ ਦੇ ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਗਾਇਕਾ ਹੈ। ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ 'ਜੋੜੀ' ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਮਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।