ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ।



ਹਾਲ ਹੀ 'ਚ ਉਸ ਨੇ ਆਪਣੀ ਐਲਬਮ 'ਫੋਰ ਯੂ' ਰਿਲੀਜ਼ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।



ਇਸ ਦੇ ਨਾਲ ਹੀ ਕਰਨ ਔਜਲਾ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਸਿਧੂ ਮੂਸੇਵਾਲਾ ਬਾਰੇ ਪਹਿਲੀ ਵਾਰ ਖੁੱਲ ਕੇ ਗੱਲਬਾਤ ਕੀਤੀ ਸੀ। ਉਸ ਦਾ ਸਿੱਧੂ ਬਾਰੇ ਬਿਆਨ ਕਾਫੀ ਚਰਚਾ 'ਚ ਰਿਹਾ ਸੀ।



ਹੁਣ ਕਰਨ ਔਜਲਾ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਨੈੱਟਫਲਿਕਸ ਦੀ ਫਿਲਮ 'ਮਰਡਰ ਮਿਸਟਰੀ 2' 'ਚ ਕਰਨ ਔਜਲਾ ਦਾ ਗਾਣਾ ਫੀਚਰ ਕੀਤਾ ਗਿਆ ਹੈ।



ਹਰ ਪੰਜਾਬੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਿਸੇ ਪੰਜਾਬੀ ਸਿੰਗਰ ਦਾ ਗਾਣਾ ਕਿਸੇ ਹਾਲੀਵੁੱਡ ਫਿਲਮ 'ਚ ਚੱਲੇ।



ਕਰਨ ਔਜਲਾ ਤੇ ਉਸ ਦੇ ਫੈਨ ਇਸ ਤੋਂ ਬਾਅਦ ਸੱਤਵੇਂ ਅਸਮਾਨ 'ਤੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।



ਦੱਸ ਦਈਏ ਕਿ ਹਾਲੀਵੁੱਡ ਫਿਲਮ 'ਮਰਡਰ ਮਿਸਟਰੀ 2' 'ਚ ਅਦਾਕਾਰਾ ਜੈਨੀਫਰ ਐਨੀਸਟਨ ਤੇ ਐਡਮ ਸੈਂਡਲਰ ਨੇ ਕੰਮ ਕੀਤਾ ਹੈ।



ਫਿਲਮ ਦੇ ਇੱਕ ਸੀਨ ਜੈਨੀਫਰ ਤੇ ਐਡਮ ਨਜ਼ਰ ਆ ਰਹੇ ਹਨ। ਇਸ ਦੌਰਾਨ ਫਿਲਮ ਦੇ ਹੀਰੋ ਐਡਮ ਦੇ ਫੋਨ 'ਤੇ ਜੋ ਰਿੰਗਟੋਨ ਵੱਜਦੀ ਹੈ,



ਉਹ ਕਰਨ ਔਜਲਾ ਦਾ ਗਾਣਾ 'ਕਲਿੱਕ ਦੈਟ ਬੀ ਕਲਿੱਕਿੰਗ ਇਟ' ਹੈ।



ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ 'ਹਾਲੀਵੁੱਡ ਤੇ ਪੰਜਾਬੀ'।