ਪੰਜਾਬੀ ਗਾਇਕਾ ਬਾਰਬੀ ਮਾਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ
ਉਸ ਨੇ ਆਪਣੀ ਟੈਲੇਂਟ ਤੇ ਸੁਰੀਲੀ ਅਵਾਜ਼ ਦੇ ਦਮ `ਤੇ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਖਾਸ ਜਗ੍ਹਾ ਬਣਾਈ ਹੈ
ਸਭ ਜਾਣਦੇ ਹਨ ਕਿ ਬਾਰਬੀ ਮਾਨ ਸੋਸ਼ਲ ਮੀਡੀਆ ਲਵਰ ਹੈ
ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ
ਬਾਰਬੀ ਮਾਨ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦੀ ਰਹਿੰਦੀ ਹੈ
ਉਸ ਦਾ ਸਾਦਗੀ ਭਰਿਆ ਅੰਦਾਜ਼ ਉਸ ਦੇ ਫ਼ੈਨਜ਼ ਦਾ ਹਮੇਸ਼ਾ ਦਿਲ ਜਿੱਤ ਲੈਂਦਾ ਹੈ
ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ
ਦੱਸ ਦਈਏ ਕਿ ਬਾਰਬੀ ਮਾਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹਿੱਟ ਗੀਤ `ਤੇਰੀ ਗਲੀ` ਹੈ
ਇਹ ਗੀਤ ਨੂੰ ਗੁਰੂ ਰੰਧਾਵਾ ਨੇ ਲਿਖਿਆ ਸੀ
ਇਹ ਗੀਤ ਬਾਰਬੀ ਦੇ ਕਰੀਅਰ `ਚ ਟਰਨਿੰਗ ਪੁਆਇੰਟ ਸਾਬਤ ਹੋਇਆ