ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਹਾਲ ਹੀ ‘ਚ ਭਾਰਤ ਪਰਤੇ ਹਨ। ਭਾਰਤ ਪਰਤਦੇ ਹੀ ਦੋਸਾਂਝ ਸੁਰਖੀਆਂ ‘ਚ ਆ ਗਏ ਹਨ।
ਦਰਅਸਲ, ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਦਿਲਜੀਤ ਨੇ ਕਿਹਾ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਸੀ।
ਹੁਣ ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ।
ਅਕਾਲੀ ਸੁਪਰੀਮੋ ਸੁਖਬੀਰ ਬਾਦਲ ਨੇ ਇਸ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ ਹੈ।
ਇਸ ਪੋਸਟ ਵਿੱਚ ਸੁਖਬੀਰ ਦਿਲਜੀਤ ਦੇ ਬਿਆਨ ਨੂੰ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ‘ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈਕੇ ਦਿੱਤੇ ਦਿਲਜੀਤ ਦੋਸਾਂਝ ਦੇ ਬਿਆਨ ਨਾਲ ਮੈਂ ਸਹਿਮਤ ਹਾਂ।
ਉਸ ਨੇ ਸਹੀ ਕਿਹਾ ਕਿ ਇਹ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ।
ਪੰਜਾਬ ਨੇ ਆਪਣਾ ਇੱਕ ਨੌਜਵਾਨ, ਸਫਲ ਤੇ ਪਿਆਰਾ ਬੱਚਾ ਖੋਹ ਦਿੱਤਾ ਹੈ
ਪਹਿਲਾਂ ਸਰਕਾਰ ਨੇ ਮੂਸੇਵਾਲਾ ਦੀ ਸਕਿਉਰਟੀ ਘਟਾਈ ਫਿਰ ਉਸ ਗੱਲ ਨੂੰ ਮੀਡੀਆ ‘ਚ ਲੀਕ ਕੀਤਾ।’
ਇਸ ਪੋਸਟ ਵਿੱਚ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ।