Gurdas Maan With Grandson: ਪੰਜਾਬੀਆਂ ਦੇ ਮਾਣ ਤੇ ਬਾਲੀਵੁੱਡ ਵਿੱਚ ਹਿੱਟ ਗੀਤ ਦੇ ਚੁੱਕੇ ਗੁਰਦਾਸ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਗੁਰਦਾਸ ਮਾਨ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਦੇ ਚੱਲਦਿਆਂ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਸਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਹਮੇਸ਼ਾ ਐਕਟਿਵ ਵੀ ਰਹਿੰਦੇ ਹਨ। ਉਨ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ, ਇਸ ਵੀਡੀਓ ਵਿੱਚ ਗੁਰਦਾਮਸ ਮਾਨ ਇੱਕ ਛੋਟੇ ਬੱਚੇ ਨਾਲ ਵਿਖਾਈ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕ ਇਸ ਬੱਚੇ ਨੂੰ ਉਨ੍ਹਾਂ ਦੇ ਪੁੱਤਰ ਗੁਰਿਕ ਮਾਨ ਦਾ ਪੁੱਤਰ ਸਮਝ ਰਹੇ ਹਨ। ਹਾਲਾਂਕਿ ਇਸ ਵੀਡੀਓ ਵਿੱਚ ਉਹ ਕਿਸਦੇ ਬੱਚੇ ਨਾਲ ਨਜ਼ਰ ਆ ਰਹੇ ਹਨ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਲਗਾਤਾਰ ਕਮੈਂਟਸ ਦੀ ਬਰਸਾਤ ਕਰ ਰਹੇ ਹਨ। ਇਹ ਵੀਡੀਓ manmohan_mm ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਅਤੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗੁਰਦਾਸ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਸੁਖਮਣੀ, ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ, ਦਿਲ ਵਿਲ, ਉੱਚਾ ਦਰ ਬਾਬੇ ਨਾਨਕ ਦਾ, ਨਨਕਾਣਾ, ਪਿਆਰ ਵਿਆਰ ਸਣੇ ਕਈ ਫ਼ਿਲਮਾਂ ‘ਚ ਉਹ ਆਪਣੀ ਸ਼ਾਨਦਾਰ ਅਦਾਕਾਰੀ ਵਿਖਾ ਚੁੱਕੇ ਹਨ। ਉਨ੍ਹਾਂ ਦੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਹੈ।