ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ, ਇਹ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਚਮਕਦਾਰ ਸਿਤਾਰੇ ਹਨ।

ਇਨ੍ਹਾਂ ਦੋਵਾਂ ਨੇ ਛੋਟੇ ਛੋਟੇ ਘਰਾਂ ‘ਚੋਂ ਨਿੱਕਲ ਕੇ ਪੂਰੀ ਦੁਨੀਆ ‘ਚ ਨਾਂ ਕਮਾਇਆ ਹੈ।

ਦੋਵੇਂ ਕਲਾਕਾਰ ਜਲਦ ਹੀ ਬਾਲੀਵੁੱਡ ;ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।

ਗੁਰੂ ਰੰਧਾਵਾ ਜਿੱਥੇ ਅਨੁਪਮ ਖੇਰ ਦੇ ਨਾਲ ਫਿਲਮ ਕਰ ਰਹੇ ਹਨ, ਉੱਥੇ ਹੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਦੋਵੇਂ ਐਕਟਰ ਆਪਣੇ ਬਾਲੀਵੁੱਡ ਡੈਬਿਊ ਨੂੰ ਲੈਕੇ ਕਾਫ਼ੀ ਐਕਸਾਇਟਡ ਹਨ।

ਪਿਛਲੇ ਦਿਨੀਂ ਸ਼ਹਿਨਾਜ਼ ਗਿੱਲ ਨਾਲ ਗੁਰੂ ਰੰਧਾਵਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਜਿਸ ਵਿੱਚ ਗੁਰੂ ਨੇ ਆਪਣੇ ਫੈਨਜ਼ ਨੂੰ ਪੁੱਛਿਆ ਸੀ ਕਿ “ਆਵੇ ਫਿਰ ਇੱਕ ਗਾਣਾ ਸ਼ਹਿਨਾਜ਼ ਨਾਲ?

ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਵੀ ਹੋਇਆ ਸੀ। ਹੁਣ ਅਸੀਂ ਤੁਹਾਨੂੰ ਦਸਦੇ ਹਾਂ ਅਗਲੀ ਅਪਡੇਟ। ਗੁਰੁ ਰੰਧਾਵਾ ਨੇ ਹਾਲ ਹੀ ਏਬੀਪੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ।

ਇਸ ਦੌਰਾਨ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਦੀ ਜੰਮ ਕੇ ਤਾਰੀਫ ਕੀਤੀ। ਇਸ ਦੇ ਨਾਲ ਨਾਲ ਗੁਰੂ ਨੇ ਕਿਹਾ ਕਿ ਉਹ ਜਲਦ ਹੀ ਸ਼ਹਿਨਾਜ਼ ਗਿੱਲ ਨਾਲ ਗਾਣਾ ਜ਼ਰੂਰ ਬਣਾਉਣਗੇ।

ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਦੀ ਦੀ ਤਾਰੀਫ ਕਰਦਿਆਂ ਗੁਰੂ ਨੇ ਕਿਹਾ ਕਿ, “ਜਿਸ ਤਰ੍ਹਾਂ ਪੰਜਾਬ ;ਚੋਂ ਨਿੱਕਲ ਕੇ ਸ਼ਹਿਨਾਜ਼ ਨੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਈ ਹੈ, ਉਹ ਕਾਬਿਲੇ ਤਾਰੀਫ਼ ਹੈ।

ਇਸ ਮੁਕਾਮ ਤੱਕ ਪਹੁੰਚਣ ਲਈ ਸ਼ਹਿਨਾਜ਼ ਨੇ ਬਹੁਤ ਮੇਹਨਤ ਕੀਤੀ ਹੈ ਅਤੇ ਉਹ ਇਸ ਦੇ ਲਈ ਉਸ ਦੀ ਬਹੁਤ ਇੱਜ਼ਤ ਕਰਦੇ ਹਨ।”

ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨਾਲ ਗਾਣਾ ਬਣਾਉਣ ਦੇ ਸਵਾਲ ‘ਤੇ ਗੁਰੂ ਨੇ ਜਵਾਬ ਦਿੱਤਾ, “ਗਾਣਾ ਮੈਂ ਸ਼ਹਿਨਾਜ਼ ਨਾਲ ਜ਼ਰੂਰ ਬਣਾਵਾਂਗਾ।”