ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ (Shehnaaz Gill) ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ।



ਇਸ ਮੌਕੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਬਬਲੀ ਗਰਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।



ਇਸ ਖਾਸ ਮੌਕੇ ਉੱਪਰ ਗਾਇਕ ਗੁਰੂ ਰੰਧਾਵਾ (Guru Randhawa) ਨੇ ਸ਼ਹਿਨਾਜ਼ ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।



ਕਲਾਕਾਰ ਵੱਲ਼ੋਂ ਇੱਕ ਖਾਸ ਤਸਵੀਰ ਸ਼ੇਅਰ ਕਰ ਸ਼ਹਿਨਾਜ਼ ਲਈ ਕੈਪਸ਼ਨ ਵਿੱਚ ਖਾਸ ਗੱਲ ਲਿਖੀ ਗਈ ਹੈ।



ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ਹਿਨਾਜ਼ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਮੇਰੇ ਪਿਆਰੇ shehnaazgill ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ



ਹਰ ਰੋਜ਼ ਅੱਗੇ ਵਧਦੇ ਰਹੋ 🚀... ਇਸ ਤਸਵੀਰ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀ ਇੱਕ ਵਾਰ ਫਿਰ ਵੱਡੇ ਪ੍ਰੋਜੈਕਟ ਵਿੱਚ ਇਕੱਠੇ ਕੰਮ ਕਰੋ



ਦੂਜੇ ਯੂਜ਼ਰ ਨੇ ਕਿਹਾ ਕਿ ਬਹੁਤ ਸੋਹਣਾ ਤੁਹਾਡਾ ਲੁੱਕ....ਤੁਹਾਡਾ ਗੀਤ ਮੂਨ ਰਾਈਜ਼ ਵੀ ਬਹੁਤ ਸੋਹਣਾ...



ਕਾਬਿਲੇਗੌਰ ਹੈ ਕਿ ਮੂਨ ਰਾਈਜ਼ ਗੀਤ ਤੋਂ ਬਾਅਦ ਦੋਵਾਂ ਦੀ ਜੋੜੀ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।



ਸ਼ੰਸਕ ਫਿਰ ਤੋਂ ਦੋਵਾਂ ਨੂੰ ਕਿਸੇ ਨਵੇਂ ਪ੍ਰੋਜੈਕਟ ਵਿੱਚ ਇਕੱਠੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਦੋਵੇਂ ਇੱਕ-ਦੂਜੇ ਨਾਲ ਕਈ ਤਸਵੀਰਾਂ ਅਤੇ ਵੀਡੀਓ ਵੀ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ।