Harbhajan Mann Has A Birthday Wish For Son: ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਸੁਰੀਲੀ ਅਵਾਜ਼ ਦੇ ਮਾਲਕ ਹਨ।



ਉਨ੍ਹਾਂ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ। ਹਰਭਜਨ ਮਾਨ ਆਪਣੀ ਲੋਕ ਗਾਇਕੀ ਲਈ ਬੇਹੱਦ ਮਸ਼ਹੂਰ ਹਨ।



ਉਹ ਆਪਣੇ ਹੁਣ ਤੱਕ ਦੇ ਕਰੀਅਰ `ਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੰਦੇ ਆ ਰਹੇ ਹਨ। ਇਸ ਦੇ ਨਾਲ ਹੀ ਮਾਨ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ।



ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਆਪਣੇ ਫ਼ੈਨਜ਼ ਨਾਲ ਜ਼ਰੂਰ ਸਾਂਝੀਆਂ ਕਰਦੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਨੇ ਆਪਣੇ ਪੁੱਤਰ ਅਵਕਾਸ਼ ਮਾਨ ਨੂੰ ਬੇਹੱਦ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ।



ਦਰਅਸਲ, ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ 🎂🎉



ਪਰਮਾਤਮਾ ਤੈਨੂੰ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਸਦਾ ਤੇਰੇ ਅੰਗ ਸੰਗ ਰਹੇ 🙏🏻... ਪਿਆਰੇ-ਪਿਆਰੇ ਸੁਨੇਹੇ ਭੇਜਣ ਵਾਲੇ ਤਮਾਮ ਸੱਜਣ ਬੇਲੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਾਨਾ 💐 ਤੁਹਾਡੇ ਸਭ ਲਈ ਹਮੇਸ਼ਾਂ ਪਿਆਰ ਤੇ ਦੁਆਵਾਂ 🙏🏻...



ਹੈਪੀ ਬਰਥ੍ਡੇ ਅਵਕਾਸ਼ ਮਾਨ ਬੇਟਾ... ਅਸੀਂ ਅਵਕਾਸ਼ ਦੇ ਜਨਮਦਿਨ 'ਤੇ ਪਿਆਰੇ ਸੰਦੇਸ਼ ਅਤੇ ਅਸ਼ੀਰਵਾਦ ਭੇਜਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ 💐🙏🏻...



ਜਾਣਕਾਰੀ ਲਈ ਦੱਸ ਦੇਈਏ ਕਿ ਹਰਭਜਨ ਮਾਨ ਦੀ ਰਾਹ 'ਤੇ ਹੀ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਚੱਲ ਰਿਹਾ ਹੈ। ਅਸਲ ਵਿੱਚ ਉਹ ਵੀ ਗਾਇਕੀ ਦੇ ਖੇਤਰ ਵਿੱਚ ਕਦਮ ਰੱਖ ਚੁੱਕਿਆ ਹੈ।



ਅਵਕਾਸ਼ ਮਾਨ ਦੇ ਜੂਨ ਮਹੀਨੇ ਦੋ ਗਾਣੇ ਇਕੱਠੇ ਰਿਲੀਜ਼ ਹੋਏ ਸੀ, ਇਹ ਦੋਵੇਂ ਹੀ ਗਾਣਿਆਂ ਨੂੰ ਅਵਕਾਸ਼ ਮਾਨ ਨੇ ਆਪਣੀ ਆਵਾਜ਼ ਦਿੱਤੀ। ਇਹ ਗਾਣੇ 'ਦੂਰੀਆਂ' ਤੇ 'ਡਿਸੀਸ਼ਨਜ਼' ਸੀ।



ਇਹ ਦੋਵੇਂ ਗਾਣਿਆਂ ਦਾ ਐਲਾਨ ਅਵਕਾਸ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਾਂ ਪਾ ਕੇ ਕੀਤਾ। ਇਸ ਤੋਂ ਇਲਾਵਾ ਹਰਭਜਨ ਮਾਨ ਨੇ ਵੀ ਆਪਣੇ ਪੁੱਤਰ ਨੂੰ ਇਸ ਲਈ ਵਧਾਈਆਂ ਦਿੱਤੀਆਂ ਸੀ।