Raashi Sood Became Mother: ਪੰਜਾਬੀ ਗਾਇਕਾ ਰਾਸ਼ੀ ਸੂਦ ਦੇ ਨਾਂਅ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਹ ਸਾਲ 2014 'ਚ ਪ੍ਰਭ ਗਿੱਲ ਦੇ ਗੀਤ ਜੀਣ ਦੀ ਗੱਲ ਦੇ ਫੀਮੇਲ ਵਰਜ਼ਨ ਨੂੰ ਅਵਾਜ਼ ਦੇ ਕੇ ਚਰਚਾ 'ਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਭ ਗਿੱਲ ਨਾਲ ਗੀਤ ਗਾਉਂਦੇ ਹੋਏ ਵੀ ਵੇਖਿਆ ਗਿਆ। ਫਿਲਹਾਲ ਰਾਸ਼ੀ ਸੂਦ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਹੈ। ਦੱਸ ਦੇਈਏ ਕਿ ਗਾਇਕਾ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਉਹ ਮਾਂ ਬਣ ਗਈ ਹੈ, ਇਹ ਖੁਸ਼ਖਬਰੀ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਗਾਇਕਾ ਨੇ ਪੋਸਟਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਸਾਡੀ ਧੀ❤️ @maganvishesh... ਮੇਰਾ ਪੁਨਰ ਜਨਮ 1 ਸਤੰਬਰ 23 ਨੂੰ ਹੋਇਆ ਸੀ ਅਤੇ ਇਹ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ ਹੈ। ਗਾਇਕਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਪੰਜਾਬੀ ਗਾਇਕਾ ਜੋਤਿਕਾ ਟਾਂਗਰੀ ਅਤੇ ਗੁਰਨਜ਼ਰ ਨੇ ਕਮੈਂਟ ਕਰ ਲਿਖਿਆ, ਰਾਸ਼ੀ ਨੂੰ ਵਧਾਈ... ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਰਾਸ਼ੀ ਸੂਦ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਬੇਵਫ਼ਾ ਹੁੰਦੇ ਨੇ, ਬੇਗਾਨਾ, ਕਾਲਜ ਮਿੱਸ ਕਰਦੀ, ਅਤੇ ਸਾਰਾ ਜ਼ਮਾਨਾ ਵਰਗੇ ਸੁਪਰਹਿੱਟ ਗੀਤ ਦੇ ਚੁੱਕੀ ਹੈ। ਫਿਲਹਾਲ ਗਾਇਕਾ ਆਪਣੇ ਮਾਂ ਬਣਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਖੁਸ਼ੀਆਂ ਦੇ ਪਲ ਬਤੀਤ ਕਰ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਪ੍ਰਭ ਗਿੱਲ ਨਾਲ ਰਾਸ਼ੀ ਦੇ ਗੀਤ Desire ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ।