ਤੁਹਾਨੂੰ ਇੰਦਰਜੀਤ ਨਿੱਕੂ ਦਾ ਗਾਣਾ 'ਜਿਸਮਾਂ ਤੋਂ ਪਾਰ ਦੀ ਗੱਲ' ਤਾਂ ਯਾਦ ਹੋਵੇਗਾ। ਇਹ ਗਾਣਾ ਜਦੋਂ ਇੰਦਰਜੀਤ ਨਿੱਕੂ ਨੇ ਗਾਇਆ ਤਾਂ ਬੁਰੀ ਤਰ੍ਹਾਂ ਫਲੌਪ ਹੋਇਆ, ਪਰ ਇਸ ਨੂੰ ਜਦੋਂ ਗਾਇਕਾ ਸਰਗੀ ਮਾਨ ਨੇ ਗਾਇਆ ਤਾਂ ਇਹੀ ਗਾਣਾ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗ ਗਿਆ। ਇਸ ਸਭ 'ਤੇ ਹਾਲ ਹੀ 'ਚ ਇੰਦਰਜੀਤ ਨਿੱਕੂ ਨੇ ਰੱਜ ਕੇ ਭੜਾਸ ਕੱਢੀ ਸੀ। ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਵੀਡੀਓ ਦਸੰਬਰ ਮਹੀਨੇ ਦੀ ਹੈ, ਪਰ ਇਸ ਵੀਡੀਓ ਨੂੰ ਇਸ ਸਮੇਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਨਿੱਕੂ ਸਰਗੀ ਮਾਨ 'ਤੇ ਭੜਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 'ਜਿਸਮਾਂ ਤੋਂ ਪਾਰ ਦੀ ਗੱਲ ਮੇਰਾ ਗਾਣਾ ਆਇਆ। ਐਵਾਰਡ ਕਿਸੇ ਹੋਰ ਨੂੰ ਮਿਲ ਗਿਆ। ਇਸ ਗੱਲ ਦੀ ਕੋਈ ਚਰਚਾ ਨਹੀਂ ਹੋਈ। ਜਿਸ ਨੇ ਗਾਇਆ ਉਹ ਘਰ ਬੈਠਾ ਤੇ ਰੀਲਾਂ ਬਣਾਉਣ ਵਾਲਾ ਬੰਦਾ ਸ਼ੋਅ ਲਾਉਂਦਾ ਪਿਆ। ਰੀਲ ਵਾਲੇ ਬੰਦੇ ਨੂੰ ਐਵਾਰਡ ਮਿਲ ਗਿਆ। ਇਹ ਪਹਿਲੀ ਵਾਰ ਹੋਇਆ। ਮੈਂ ਤਾਂ ਇਹੀ ਸੋਚਦਾ ਹਾਂ ਕਿ ਜਿਹੜੇ ਵੀ ਆਰਟਿਸਟ ਦਾ ਗਾਣਾ ਨਹੀਂ ਚੱਲਦਾ ਉਹ ਰੀਲਾਂ ਵਾਲੇ ਕੁੜੀਆਂ ਮੁੰਡਿਆਂ ਤੋਂ ਗੁਆ ਲਿਆ ਕਰੋ। ਫਿਰ ਭਾਵੇਂ ਚੱਲ ਜਾਵੇ।' ਦੇਖੋ ਇਹ ਵੀਡੀਓ: