ਹਾਲ ਹੀ 'ਚ ਜੈਸਮੀਨ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ,



ਉਨ੍ਹਾਂ ਨੂੰ ਦੇਖ ਕੇ ਫੈਨਜ਼ ਉਸ ਦੀ ਖੂਬਸੂਰਤੀ ਤੇ ਸਾਦਗੀ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਹਨ।



ਜੈਸਮੀਨ ਸੈਂਡਲਾਸ ਨਵੀਆਂ ਤਸਵੀਰਾਂ 'ਚ ਪਰਪਲ ਰੰਗ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ।



ਉਸ ਨੇ ਇਸ ਡਰੈੱਸ 'ਚ ਮਿਰਰ ਸੈਲਫੀ ਲਈ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ।



ਉਸ ਨੇ ਲਹਿੰਗੇ ਨਾਲ ਘੱਟੋ ਘੱਟ ਮੇਕਅੱਪ ਕੀਤਾ ਹੈ ਅਤੇ ਕੰਨਾਂ 'ਚ ਈਅਰ ਰਿੰਗਸ ਪਹਿਨੇ ਹੋਏ ਹਨ। ਉਸ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।



ਫੈਨਜ਼ ਉਸ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।



ਕਾਬਿਲੇਗ਼ੌਰ ਹੈ ਕਿ ਪਿਛਲੇ ਦਿਨੀਂ ਜੈਸਮੀਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹੀ ਸੀ।



ਉਸ ਨੇ ਕਿਹਾ ਸੀ ਕਿ ਹੁਣ ਉਹ ਆਪਣੇ ਅਤੀਤ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਹੈ।



ਉਸ ਨੇ ਸਾਰੀ ਕੁੜੱਤਣ ਨੂੰ ਆਪਣੇ ਮਨ 'ਚੋਂ ਬਾਹਰ ਕੱਢ ਦਿੱਤਾ ਹੈ।



ਜੈਸਮੀਨ ਦੇ ਗੀਤਾਂ ਨਾਲੋਂ ਜ਼ਿਆਦਾ ਚਰਚਾ ਉਸ ਦੇ ਬੋਲਡ ਤੇ ਬੇਬਾਕ ਅੰਦਾਜ਼ ਦੀ ਹੁੰਦੀ ਹੈ। ਉਹ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਕਾਰਨ ਕਈ ਵਾਰ ਉਸ ਨੂੰ ਟਰੋਲ ਵੀ ਹੋਣਾ ਪੈਂਦਾ ਹੈ।