Jasmine Sandlas Song In Bollywood Movie Dhak Dhak: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪਾਲੀਵੁੱਡ ਦੇ ਨਾਲ ਗਾਇਕਾ ਬਾਲੀਵੁੱਡ ਵਿੱਚ ਵੀ ਨਾਂਅ ਕਮਾ ਰਹੀ ਹੈ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਜੈਸਮੀਨ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਆਵਾਜ਼ ਰਾਹੀਂ ਧਮਾਕਾ ਕਰਨ ਲਈ ਤਿਆਰ ਹੈ। ਜੀ ਹਾਂ, ਜੈਸਮੀਨ ਜਲਦ ਹੀ ਬਾਲੀਵੁੱਡ ਫਿਲਮ ਵਿੱਚ ਗੀਤ ਗਾਉਂਦੇ ਹੋਏ ਸੁਣਾਈ ਦੇਵੇਗੀ। ਇਸਦੀ ਜਾਣਕਾਰੀ ਜੈਸਮੀਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਪੰਜਾਬੀ ਗਾਇਕਾ ਨੇ ਫਿਲਮ ਦਾ ਪੋਸਟਰ ਸ਼ੇਅਰ ਕਰ ਇਹ ਜਾਣਕਾਰੀ ਦਿੱਤੀ ਹੈ। ਦਰਅਸਲ, ਜੈਸਮੀਨ ਸੈਂਡਲਾਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਬਾਲੀਵੁੱਡ ਫਿਲਮ ਧਕ-ਧਕ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਜੈਸਮੀਨ ਨੇ ਲਿਖਿਆ, 13 ਅਕਤੂਬਰ ਨੂੰ ਸਿਨੇਮਾਘਰਾਂ 'ਚ ਧਕ ਧਕ। ਮੈਂ ਪਹਿਲਾਂ ਹੀ ਫਿਲਮ ਦੇਖ ਚੁੱਕੀ ਹਾਂ ਅਤੇ ਮੈਂ ਇਸਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਦੇਖਾਂਗੀ। ਓਹ ਹਾਂ ਮੈਂ ਭੁੱਲ ਗਈ - ਫਿਲਮ ਵਿੱਚ ਮੇਰਾ ਗੀਤ ਹੈ 😝 ਮੈਂ ਇਸਨੂੰ ਲਿਖਿਆ ਅਤੇ @krnwalia ਨੇ ਇਸਨੂੰ ਬਣਾਇਆ ਹੈ। ਇਸ ਪੋਸਟ ਰਾਹੀਂ ਜੈਸਮੀਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਗੀਤ ਨੂੰ ਉਸਨੇ ਲਿਖਿਆ ਹੈ। ਇਸ ਉੱਪਰ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਉਹ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਚੱਲਦੇ ਵਾਹੋ-ਵਾਹੀ ਖੱਟ ਰਹੀ ਹੈ। ਹਾਲ ਹੀ ਵਿੱਚ ਜੈਸਮੀਨ ਦੀ ਈਪੀ ਰੂਡ ਰਿਲੀਜ਼ ਹੋਈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਪ੍ਰਸ਼ੰਸਕਾਂ ਈਪੀ ਦੇ ਗੀਤਾਂ ਦਾ ਆਨੰਦ ਮਾਣ ਰਹੇ ਹਨ। ਇਸ ਤੋਂ ਇਲਾਵਾ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ ਅਤੇ ਖੁਦ ਨਾਲ ਜੁੜੀ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ।