ਪੰਜਾਬੀ ਸਿੰਗਰ ਕਰਨ ਔਜਲਾ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ। ਉਸ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਲਗਜ਼ਰੀ ਲਾਈਫਸਟਾਈਲ ਬਾਰੇ



ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਇੰਡਸਟਰੀ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ।



ਕਰਨ ਔਜਲਾ ਦੇ ਮਾਪਿਆਂ ਦੀ ਮੌਤ ਉਦੋਂ ਹੋਈ, ਜਦੋਂ ਉਹ ਮਹਿਜ਼ 9 ਸਾਲ ਦੇ ਸੀ। ਇਹ ਕਰਨ ਔਜਲਾ ਲਈ ਬਹੁਤ ਵੱਡਾ ਝਟਕ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਔਜਲਾ ਨੂੰ ਉਨ੍ਹਾਂ ਦੇ ਚਾਚਾ ਤੇ ਭੈਣਾਂ ਨੇ ਪਾਲਿਆ।



ਪੜ੍ਹਾਈ ਪੂਰੀ ਕਰਨ ਤੋਂ ਬਾਅਦ ਔਜਲਾ ਨੇ ਆਪਣਾ ਪਹਿਲਾ ਗੀਤ `ਸੈੱਲ ਫ਼ੋਨ` ਕੱਢਿਆ, ਜੋ ਕਿ ਬੁਰੀ ਤਰ੍ਹਾਂ ਪਿਟ ਗਿਆ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਔਜਲਾ ਨੇ ਗਾਇਕੀ ਨਹੀਂ ਕੀਤੀ।



2016 `ਚ ਕਰਨ ਔਜਲਾ ਨੇ ਮੁੜ ਗੀਤ ਗਾਇਆ। ਇਹ ਗੀਤ ਸੀ ਪ੍ਰਾਪਰਟੀ ਆਫ਼ ਪੰਜਾਬ। ਇਸ ਗੀਤ ਨੂੰ ਵੀ ਸਫ਼ਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਔਜਲਾ ਨੇ ਰੈਪਰ ਬਣਨ ਦਾ ਫ਼ੈਸਲਾ ਕੀਤਾ।



ਲਗਾਤਾਰ ਮਿਲ ਰਹੀਆਂ ਨਾਕਾਮਯਾਬੀਆਂ ਕਰਨ ਦਾ ਹੌਸਲਾ ਨਹੀਂ ਤੋੜ ਸਕੀਆਂ। ਇਸ ਤੋਂ ਬਾਅਦ ਕਰਨ ਨੇ ਨਵਾਂ ਗਾਣਾ 'ਡੋਂਟ ਵਰੀ' ਕੱਢਿਆ, ਜੋ ਕਿ ਜ਼ਬਰਦਸਤ ਹਿੱਟ ਰਿਹਾ। ਇਸ ਤੋਂ ਬਾਅਦ ਗਾਇਕ ਨੇ ਕਦੇ ਪਿੱਛੇ ਮੁੜ ਨਹੀਂ ਦੇਖਿਆ।



ਰਿਪੋਰਟ ਮੁਤਾਬਕ ਕਰਨ ਔਜਲਾ ਬੇਹੱਦ ਲਗਜ਼ਰੀ ਲਾਈਫ ਜਿਉਣ ਦਾ ਸ਼ੌਕੀਨ ਹੈ। ਉਹ ਆਪਣੀ ਖੁਦ ਦੀ ਮੇਹਨਤ ਸਦਕਾ ਅੱਜ 13 ਮਿਲੀਅਨ ਡਾਲਰ ਯਾਨਿ 108 ਕਰੋੜ ਜਾਇਦਾਦ ਦਾ ਮਾਲਕ ਹੈ।



ਕਰਨ ਨੇ ਪਿਛਲੇ ਸਾਲ ਦੁਬਈ 'ਚ ਆਪਣਾ ਘਰ ਖਰੀਦਿਆ ਸੀ। ਕਰਨ ਦੇ ਕਾਰ ਕਲੈਸ਼ਕਨ 'ਚ ਦੋ ਰੋਲਜ਼ ਰਾਇਸ ਕਾਰਾਂ ਹਨ। ਉਸ ਕੋਲ ਲੈਂਬੋਰਗਿਨੀ ਤੇ ਮਰਸਡੀਜ਼ ਵਰਗੀਆ ਕਾਰਾਂ ਵੀ ਹਨ।



ਦੱਸ ਦਈਏ ਕਿ ਕਰਨ ਔਜਲਾ ਇੱਕ ਗੀਤ ਲਈ 8-10 ਲੱਖ ਰੁਪਏ ਫੀਸ ਚਾਰਜ ਕਰਦਾ ਹੈ।



ਕਰਨ ਦੀ ਸਾਲਾਨਾ ਕਮਾਈ 1 ਮਿਲੀਅਨ ਡਾਲਰ ਯਾਨਿ ਸਾਢੇ 8 ਕਰੋੜ ਰੁਪਏ ਹੈ। ਉਸ ਦੀ ਮਹੀਨੇ ਦੀ ਕਮਾਈ 83 ਲੱਖ ਰੁਪਏ ਦੱਸੀ ਜਾਂਦੀ ਹੈ।