ਪੰਜਾਬੀ ਸਿੰਗਰ ਕਰਨ ਔਜਲਾ ਟੌਪ ਗਾਇਕਾਂ 'ਚੋਂ ਇੱਕ ਹੈ। ਇੰਨੀਂ ਦਿਨੀਂ ਕਰਨ ਔਜਲਾ ਖੂਬ ਸੁਰਖੀਆਂ ਬਟੋਰ ਰਿਹਾ ਹੈ। ਔਜਲਾ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹੁਣ ਕਰਨ ਔਜਲਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਕਰਨ ਔਜਲਾ ਦੀ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਦੇ ਫੈਨਜ਼ ਵੀ ਨਜ਼ਰ ਆਉਣਗੇ। ਪਰ ਇਹ ਮੌਕਾ ਸਿਰਫ ਔਜਲਾ ਦੇ ਖਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ। ਖਾਸ ਫੈਨਜ਼ ਤੋਂ ਮਤਲਬ ਇਹ ਹੈ ਕਿ ਜਿਹੜੇ ਫੈਨਜ਼ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ 'ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ 'ਚ ਫੀਚਰ ਕਰਨ ਦਾ ਪਲਾਨ ਹੈ। ਇਸ ਸਭ ਦੀ ਜਾਣਕਾਰੀ ਕਰਨ ਔਜਲਾ ਦੇ ਮੈਨੇਜਰ ਦੀਪ ਰੇਹਾਨ ਨੇ ਦਿੱਤੀ ਹੈ। ਉਸ ਨੇ ਇੱਕ ਪੋਸਟ ਸ਼ੇਅਰ ਕਰਦਿਆਂ ਫੈਨਜ਼ ਨੂੰ ਕਰਨ ਔਜਲਾ ਦੇ ਟੈਟੂਆਂ ਦੀਆਂ ਤਸਵੀਰਾਂ ਖਿੱਚ ਕੇ ਭੇਜਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਨਾਲ ਇੱਕ ਮੇਲ ਆਈਡੀ ਵੀ ਸ਼ੇਅਰ ਕੀਤੀ ਗਈ ਹੈ। ਫੈਨਜ਼ ਇਸ ਆਈਡੀ (karanaujlamanagemant@hotmail.com) 'ਤੇ ਆਪਣੀਆਂ ਤਸਵੀਰਾਂ ਭੇਜ ਸਕਦੇ ਹਨ। ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਹਾਲ ਹੀ 'ਚ ਐਪਲ ਮਿਊਜ਼ਿਕ ਦੇ ਕਵਰ 'ਤੇ ਫੀਚਰ ਹੋਇਆ ਸੀ। ਕਰਨ ਔਜਲਾ ਇਹ ਮਾਣ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਆਰਟਿਸਟ ਬਣਿਆ ਸੀ।