ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ।



ਉਸ ਦੀ ਹਾਲ ਹੀ ;ਚ ਈਪੀ (ਮਿੰਨੀ ਐਲਬਮ) 'ਫੋਰ ਯੂ' ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।



ਖਾਸ ਕਰਕੇ ਐਲਬਮ ਦਾ ਗਾਣਾ '52 ਬਾਰਜ਼' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।



ਇਹੀ ਨਹੀਂ ਹੁਣ ਗਾਇਕ ਦੀ ਈਪੀ ਨੇ ਬਿਲਬੋਰਡ ਚਾਰਟਸ ਵਿੱਚ ਵੀ ਜਗ੍ਹਾ ਬਣਾ ਲਈ ਹੈ।



ਗਾਇਕ ਨੇ ਬਿਲਬੋਰਡ ਚਾਰਟਸ ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਜਲਾ ਦੀ ਈਪੀ 28ਵੇਂ ਸਥਾਨ 'ਤੇ ਹੈ।



ਦੱਸ ਦਈਏ ਕਿ ਕਰਨ ਔਜਲਾ ਦੀ ਐਲਬਮ 'ਫੋਰ ਯੂ' ਖੂਬ ਧਮਾਲਾਂ ਪਾ ਰਹੀ ਹੈ। ਹਾਲ ਹੀ 'ਚ ਔਜਲਾ ਨੇ ਇੱਕ ਪੋਸਟ ਸ਼ੇਅਰ ਕਰ ਇਸ ਬਾਰੇ ਫੈਨਜ਼ ਨਾਲ ਜਾਣਕਾਰੀ ਵੀ ਸ਼ੇਅਰ ਕੀਤੀ ਸੀ।



ਇਹ ਐਲਬਮ ਕਈ ਦੇਸ਼ਾਂ 'ਚ ਟਰੈਂਡ ਕਰ ਰਹੀ ਹੈ। ਭਾਰਤ ਦੀ ਗੱਲ ਕੀਤੀ ਜਾਏ ਤਾਂ ਇੱਥੇ ਔਜਲਾ ਦੀ ਐਲਬਮ ਪਹਿਲੇ ਨੰਬਰ 'ਤੇ ਟਰੈਂਡਿੰਗ 'ਚ ਹੈ।



ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ



ਦੱਸ ਦਈਏ ਕਿ ਭਾਰਤ 'ਚ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊ ਜ਼ੀਲੈਂਡ 'ਚ ਤੀਜੇ ਸਥਾਨ 'ਤੇ



ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਸੁਪਰਹਿੱਟ ਗਾਣੇ ਦਿੱਤੇ ਹਨ।