ਇਹ ਤਾਂ ਸਭ ਨੂੰ ਹੀ ਪਤਾ ਹੈ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਪ ਸਿੱਧੂ ਨੇ ਸ਼ੁਰੂ ਕੀਤੀ ਸੀ। ਜਿਸ ਦੀ ਕਮਾਨ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ ਹੈ।



ਦੀਪ ਦਾ ਸੁਪਨਾ ਸੀ ਇੱਕ ਸੋਹਣਾ ਪੰਜਾਬ ਸਿਰਜਣਾ ਤੇ ਪੰਜਾਬ ਦੇ ਲੋਕਾਂ ਦੀਆਂ ਆਸਾਂ 'ਤੇ ਖਰਾ ਉੱਤਰਨਾ।



ਹੁਣ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਨਸੀਹਤਾਂ ਦਿੰਦੀ ਹੋਈ ਨਜ਼ਰ ਆ ਰਹੀ ਹੈ।



ਉਸ ਨੇ ਦੀਪ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਕਲਿੱਪ ਸ਼ੇਅਰ ਕੀਤੀ, ਜਿਸ ਵਿੱਚ ਉਹ 'ਵਾਰਿਸ ਪੰਜਾਬ ਦੇ' ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ।



ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ ਲਿਖੀ, 'ਵਾਰਿਸ ਪੰਜਾਬ ਦੇ, ਇਹ ਮੇਰੇ ਪਿਆਰੇ ਦੀਪ ਦੇ ਅਲਫਾਜ਼ ਹਨ। ਮੈਨੂੰ ਇਹ ਆਸ ਹੈ ਕਿ ਦੀਪ ਦੇ ਇਸ ਸੁਪਨੇ ਦੀ ਇੱਜ਼ਤ ਰੱਖੀ ਜਾਊਗੀ



ਜਿਵੇਂ ਕਿ ਉਹ ਚਾਹੁੰਦਾ ਸੀ। ਉਹ ਦੁਨੀਆ ਤੋਂ ਜਾਂਦਾ ਹੋਇਆ ਸਾਨੂੰ ਆਪਣਾ ਵਿਜ਼ਨ ਦੇ ਗਿਆ ਕਿ ਸਾਨੂੰ ਇਸ ਤਰ੍ਹਾਂ ਦੇ ਪੰਜਾਬ ਦੀ ਸਿਰਜਣਾ ਕਰਨੀ ਹੈ।



ਪਰ ਹਾਲ ਦੇ ਸਮੇਂ 'ਚ ਮੈਂ ਦੇਖ ਰਹੀ ਹਾਂ ਕਿ ਦੀਪ ਦੇ ਇਸ ਸੁਪਨੇ ਨੂੰ ਗਲਤ ਦਿਸ਼ਾ ਵੱਲ ਮੋੜਿਆ ਜਾ ਰਿਹਾ ਹੈ,



ਇਹ ਜਥੇਬੰਦੀ ਉਸ ਤਰ੍ਹਾਂ ਕੰਮ ਕਰਦੀ ਨਜ਼ਰ ਨਹੀਂ ਆ ਰਹੀ, ਜਿਵੇਂ ਕਿ ਦੀਪ ਚਾਹੁੰਦਾ ਸੀ।



ਉਹ ਸਮਾਜ 'ਚ ਪੌਜ਼ਟਿਵ ਬਦਲਾਅ ਲਿਆਉਣਾ ਚਾਹੁੰਦਾ ਸੀ, ਨਾ ਕਿ ਹਿੰਸਾ ਤੇ ਨਫਰਤ ਫੈਲਾਉਣਾ ਚਾਹੁੰਦਾ ਸੀ। ਵਾਰਿਸ ਪੰਜਾਬ ਦੇ ਉੱਪਰ ਲੱਖਾਂ ਲੋਕ ਨਿਰਭਰ ਕਰ ਰਹੇ ਹਨ।'



ਕਾਬਿਲੇਗ਼ੌਰ ਹੈ ਕਿ ਰੀਨਾ ਰਾਏ ਹਮੇਸ਼ਾ ਹੀ ਦੀਪ ਨਾਲ ਜੁੜੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੀ ਰਹੀ ਹੈ। ਦੀਪ ਨੇ ਹੀ 'ਵਾਰਿਸ ਪੰਜਾਬ ਦੇ' ਜਥੇਬੰਦੀ ਬਣਾਈ ਸੀ।