ਸੈਲੀਬ੍ਰਿਟੀਜ਼ ਲਈ ਪੂਰੀ ਦੁਨੀਆ 'ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਪੂਰੀ ਦੁਨੀਆ 'ਚ ਕਲਾਕਾਰਾਂ ਦੇ ਫੈਨਜ਼ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ।



ਇਹ ਫੈਨਜ਼ ਹੀ ਹੁੰਦੇ ਹਨ, ਜਿਨ੍ਹਾਂ ਕਰਕੇ ਕੋਈ ਕਲਾਕਾਰ ਹਿੱਟ ਹੁੰਦਾ ਹੈ। ਕਈ ਕਲਾਕਾਰ ਇਸ ਚੀਜ਼ ਨੂੰ ਭੁੱਲ ਜਾਂਦੇ ਹਨ ਤੇ ਕਈ ਯਾਦ ਰੱਖਦੇ ਹਨ।



ਇਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਕਰਨ ਔਜਲਾ ਦੀ। ਕਰਨ ਔਜਲਾ ਦਾ ਮੰਨਣਾ ਹੈ ਕਿ ਉਹ ਜੋ ਕੁੱਝ ਹੈ ਸਿਰਫ ਆਪਣੇ ਫੈਨਜ਼ ਤੇ ਚਾਹੁਣ ਵਾਲਿਆਂ ਦੀ ਵਜ੍ਹਾ ਕਰਕੇ ਹੈ।



ਹਾਲ ਹੀ 'ਚ ਕਰਨ ਔਜਲਾ ਨੇ ਇੱਕ ਇੰਟਰਵਿਊ ਦਿੱਤਾ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।



ਇਸ ਵੀਡੀਓ 'ਚ ਕਰਨ ਔਜਲਾ ਆਪਣੇ ਫੈਨਜ਼ ਬਾਰੇ ਗੱਲ ਕਰਦਾ ਸੁਣਿਆ ਜਾ ਸਕਦਾ ਹੈ।



ਕਰਨ ਔਜਲਾ ਕਹਿ ਰਿਹਾ ਹੈ, 'ਕਈ ਵਾਰ ਕਲਾਕਾਰ ਆਪਣੇ ਫੈਨਜ਼ 'ਤੇ ਖਿਜ ਜਾਂਦੇ ਹਨ ਕਿ ਅਸੀਂ ਰੋਟੀ ਖਾ ਰਹੇ ਹਾਂ ਤੇ ਸਾਨੂੰ ਡਿਸਟਰਬ ਕਰਨ ਆ ਗਿਆ।



ਪਰ ਜਦੋਂ ਮੈਂ ਰੋਟੀ ਖਾ ਰਿਹਾ ਹਾਂ ਤੇ ਮੇਰਾ ਕੋਈ ਫੈਨ ਆਉਂਦਾ ਹੈ ਤਾਂ ਮੈਂ ਤੁਰੰਤ ਖੜਾ ਹੋ ਕੇ ਉਸ ਨੂੰ ਮਿਲਦਾ ਹਾਂ।



ਕਿਉਂਕਿ ਜੋ ਇਨਸਾਨ ਮੈਨੂੰ ਮਿਲਣ ਆਇਆ, ੳੇੁਸ ਦੀ ਵਜ੍ਹਾ ਕਰਕੇ ਹੀ ਮੈਂ ਰੋਟੀ ਖਾ ਰਿਹਾ ਹਾਂ।'



ਇਹ ਵੀਡੀਓ ਸੋਸ਼ਲ ਮੀਡੀਆ ;ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ।



ਦੇਖੋ ਇਹ ਵੀਡੀਓ