ਪੰਜਾਬੀ ਗਾਇਕ ਮਨਕੀਰਤ ਔਲਖ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵਿਵਾਦਾਂ ’ਚ ਘਿਰੇ ਹੋਏ ਹਨ।
ਮਨਕੀਰਤ ਔਲਖ ਨੂੰ ਇਸ ਦੇ ਚਲਦਿਆਂ ਬੰਬੀਹਾ ਗਰੁੱਪ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ।
ਕੁਝ ਮਹੀਨੇ ਪਹਿਲਾਂ ਮਨਕੀਰਤ ਔਲਖ ਭਾਰਤ ਛੱਡ ਕੇ ਕੈਨੇਡਾ ਚਲੇ ਗਏ ਸਨ
ਇਸ ਦਾ ਕਾਰਨ ਉਨ੍ਹਾਂ ਨੇ ਆਪਣੀ ਪਤਨੀ ਦਾ ਗਰਭਵਤੀ ਹੋਣਾ ਦੱਸਿਆ ਸੀ।
ਮਨਕੀਰਤ ਔਲਖ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸ ਨਾਲ ਉਹ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਹੁਣ ਮਨਕੀਰਤ ਔਲਖ ਕੈਨੇਡਾ ਤੋਂ ਭਾਰਤ ਵਾਪਸ ਆ ਚੁੱਕੇ ਹਨ
ਮਨਕੀਰਤ ਔਲਖ ਦੇ ਭਾਰਤ ਵਾਪਸ ਆਉਣ ਦਾ ਕਾਰਨ ਦਿੱਲੀ ’ਚ ਹੋਣ ਵਾਲਾ ਇਕ ਲਾਈਵ ਸ਼ੋਅ ਹੈ।
ਇਸ ਦੀ ਜਾਣਕਾਰੀ ਮਨਕੀਰਤ ਔਲਖ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਮਨਕੀਰਤ ਔਲਖ ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਹਨ।
ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਜਾਣਕਾਰੀ ਸ਼ੇਅਰ ਕੀਤੀ ਕਿ ਅੱਜ ਰਾਤੀਂ ਉਸ ਦਾ ਦਿੱਲੀ `ਚ ਲਾਈਵ ਹੋਣ ਵਾਲਾ ਹੈ